ਕਰਵਾਚੌਥ ''ਤੇ ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ ''ਤੇ ਬਣਾਇਆ ਮਹਿੰਦੀ ਨਾਲ ਘਰ, ਵੀਡੀਓ ਵਾਇਰਲ

Saturday, October 27, 2018 12:24 PM

ਮੁੰਬਈ(ਬਿਊਰੋ)— 'ਲਕੀਰਾਂ', 'ਯਾਰਾਂ ਦਾ ਕੈਚਅੱਪ', 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਯੁਵਿਕਾ ਚੌਧਰੀ ਪ੍ਰੇਮੀ ਪ੍ਰਿੰਸ ਨਰੂਲਾ ਨਾਲ 12 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਯੁਵਿਕਾ ਤੇ ਪ੍ਰਿੰਸ ਮਾਲਦੀਵ 'ਚ ਹਾਨੀਮੂਨ ਇੰਜੁਆਏ ਕਰ ਰਹੇ ਹਨ। ਬੀਤੇ ਦਿਨੀਂ ਉਹ ਮਾਲਦੀਵ ਤੋਂ ਪਰਤ ਆਏ ਹਨ। ਦੋਵੇਂ ਏਅਰਪੋਰਟ 'ਤੇ ਸਟਾਈਲਿਸ਼ ਲੁੱਕ 'ਚ ਨਜ਼ਰ ਆਏ ਸਨ।

 

 
 
 
 
 
 
 
 
 
 
 
 
 
 

😍first Karwa chauth😍both looking soo cute😍 @princenarula @yuvikachaudhary #privika💑 #karwachauth #princenarula #yuvikachaudhary

A post shared by ss_yuvika_prince (@yuvika_ka_prince) on Oct 26, 2018 at 8:40pm PDT

ਦੱਸ ਦੇਈਏ ਯੁਵਿਕਾ ਚੌਧਰੀ ਦਾ ਅੱਜ ਪਹਿਲਾ ਕਰਵਾਚੌਥ ਹੈ, ਜਿਸ ਦੀ ਤਿਆਰੀ ਲਈ ਉਹ ਕੱਲ ਮਾਲਦੀਵ ਤੋਂ ਪਰਤੇ ਸਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਿੰਸ ਨਰੂਲਾ ਪਤਨੀ ਯੁਵਿਕਾ ਚੌਧਰੀ ਦੇ ਹੱਥ 'ਤੇ ਮਹਿੰਦੀ ਲਾਉਂਦਾ ਨਜ਼ਰ ਆ ਰਿਹਾ ਹੈ।

 

 
 
 
 
 
 
 
 
 
 
 
 
 
 

😍Newlyweds couple @princenarula sir Nd @yuvikachaudhary ma'am returns from #maldives💑 #privika💑 #princenarula #yuvikachaudhary #privikaforever #cutiess

A post shared by ss_yuvika_prince (@yuvika_ka_prince) on Oct 26, 2018 at 9:18pm PDT

ਇਕ ਤਸਵੀਰ 'ਚ ਯੁਵਿਕਾ ਆਪਣੀ ਮਹਿੰਦੀ ਦਿਖਾਉਂਦੀ ਵੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਕ ਤਸਵੀਰ 'ਚ ਯੁਵਿਕਾ ਆਪਣੇ ਹੱਥ 'ਤੇ ਮਹਿੰਦੀ ਨਾਲ ਪ੍ਰਿੰਸ ਨਰੂਲਾ ਵਲੋਂ ਬਣਾਇਆ ਘਰ ਦਿਖਾ ਰਹੀ ਹੈ।

PunjabKesari


Edited By

Sunita

Sunita is news editor at Jagbani

Read More