ਯੁਵਿਕਾ ਚੌਧਰੀ ਨਾਲ ਰੋਮਾਂਟਿਕ ਹੋਏ ਪ੍ਰਿੰਸ ਨਰੂਲਾ, ਵੀਡੀਓ ਵਾਇਰਲ

Thursday, November 22, 2018 10:33 AM
ਯੁਵਿਕਾ ਚੌਧਰੀ ਨਾਲ ਰੋਮਾਂਟਿਕ ਹੋਏ ਪ੍ਰਿੰਸ ਨਰੂਲਾ, ਵੀਡੀਓ ਵਾਇਰਲ

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਤੋਂ ਬਾਅਦ ਦੋਵੇਂ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਘਿਰੇ ਹੀ ਰਹਿੰਦੇ ਹਨ। ਹਾਲ ਹੀ 'ਚ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੂੰ ਗੈਰੀ ਸੰਧੂ ਦੇ ਗੀਤ 'ਤੇ ਡਾਂਸ ਨਜ਼ਰ ਆਏ। ਇਸ ਦਾ ਵੀਡੀਓ ਗੈਰੀ ਸੰਧੂ ਤੇ ਪ੍ਰਿੰਸ ਨਰੂਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਗੈਰੀ ਸੰਧੂ ਦਾ ਇਹ ਗੀਤ ਕਾਫੀ ਰੋਮਾਂਟਿਕ ਹੈ ਅਤੇ ਪ੍ਰਿੰਸ ਅਤੇ ਯੁਵਿਕਾ ਨੇ ਵੀ ਰੋਮਾਂਟਿਕ ਅੰਦਾਜ਼ 'ਚ ਇਸ ਗੀਤ 'ਤੇ ਡਾਂਸ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆ ਗੈਰੀ ਸੰਧੂ ਨੇ ਲਿਖਿਆ, ''ਖੂਬਸੂਰਤ ਜੋੜੀ।''

 

 
 
 
 
 
 
 
 
 
 
 
 
 
 

Love u beba . Chal do gallan kareye Pyar diya @yuvikachaudhary . Hit track frm my brother @officialgarrysandhu veer rab tenu Ada he traki deve ,do like and share dis song #waheguru #blessed 🙏

A post shared by Prince Yuvika Narula (@princenarula) on Nov 19, 2018 at 6:52am PST

ਦੱਸਣਯੋਗ ਹੈ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਦੋਸਤੀ ਟੀ. ਵੀ. ਦੇ ਰਿਐਲਿਟੀ ਸ਼ੋਅ ਤੋਂ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਦੋਸਤੀ ਦੇ ਰਿਸ਼ਤੇ ਨੂੰ ਵਿਆਹ ਦੇ ਰਿਸ਼ਤੇ 'ਚ ਤਬਦੀਲ ਕਰ ਲਿਆ। ਇਹ ਜੋੜੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

 


Edited By

Sunita

Sunita is news editor at Jagbani

Read More