''ਬਿੱਗ ਬੌਸ'' ਦੇ ਪ੍ਰਤੀਯੋਗੀ ਪ੍ਰਿੰਸ ਨੇ ਯੁਵਿਕਾ ਚੌਧਰੀ ਨੂੰ ਕੀਤਾ ਪਿਆਰ ਦਾ ਇਜ਼ਹਾਰ

Wednesday, May 17, 2017 9:43 AM
''ਬਿੱਗ ਬੌਸ'' ਦੇ ਪ੍ਰਤੀਯੋਗੀ ਪ੍ਰਿੰਸ ਨੇ ਯੁਵਿਕਾ ਚੌਧਰੀ ਨੂੰ ਕੀਤਾ ਪਿਆਰ ਦਾ ਇਜ਼ਹਾਰ
ਮੁੰਬਈ— ''ਬਿੱਗ ਬੌਸ'' ਪ੍ਰਤੀਯੋਗੀ ਪ੍ਰਿੰਸ ਨਰੂਲਾ ਨੇ ਆਖਿਰਕਾਰ ਯੁਵਿਕਾ ਚੌਧਰੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ ਹੈ। ਪ੍ਰਿੰਸ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ, ''ਮੈਂ ਕਾਫੀ ਸਮੇਂ ਤੋਂ ਯੁਵਿਕਾ ਨੂੰ ਚਾਹੁੰਦਾ ਸੀ। ਪ੍ਰਿੰਸ ਨੇ ਕਿਹਾ,“ਬਿੱਗ ਬੌਸ ਤੋਂ ਹੀ ਮੈਨੂੰ ਯੁਵਿਕਾ ਨਾਲ ਪਿਆਰ ਹੋ ਗਿਆ ਸੀ। ਮੈਂ ਕਾਫੀ ਸਮੇਂ ਤੋਂ ਆਪਣੇ ਮਨ ''ਚ ਉਸ ਨੂੰ ਡੇਟ ਕਰ ਰਿਹਾ ਹਾਂ। ਯੁਵਿਕਾ ਵੀ ਇਹ ਜਾਣਦੀ ਹੈ।''
ਜਦ ਯੁਵਿਕਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਹਾਮੀ ਭਰੀ। ਉਨਾਂ ਕਿਹਾ,“ਮੈਨੂੰ ਪ੍ਰਿੰਸ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ ਪਰ ਉਸ ਨਾਲ ਰਿਸ਼ਤੇ ਬਾਰੇ ਮੈਂ ਫਿਲਹਾਲ ਸੋਚ ਰਹੀ ਹਾਂ। ਇਨ੍ਹਾਂ ਮਾਮਲਿਆਂ ''ਚ ਸਮਾਂ ਤਾਂ ਲੱਗ ਹੀ ਜਾਂਦਾ ਹੈ।'' ਪ੍ਰਿੰਸ ਨੇ ਦੱਸਿਆ ਕਿ ਉਹ ਯੁਵਿਕਾ ਦੀ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਨੂੰ ਯੁਵਿਕਾ ਦੀ ਹਾਂ ਦੀ ਉਡੀਕ ਹੈ।