ਆਖਿਰ ਕਿਉਂ 18 ਸਾਲ ਫਿਲਮ ਇੰਡਸਟਰੀ ਤੋਂ ਦੂਰ ਰਹੀ ਪ੍ਰੀਤੀ ਸਪਰੂ, ਜਾਣੋ ਵਜ੍ਹਾ

Friday, February 1, 2019 3:50 PM

ਜਲੰਧਰ (ਬਿਊਰੋ) : ਪੰਜਾਬੀ ਫਿਲਮਾਂ ਦਾ ਵੱਡਾ ਨਾਂ ਪ੍ਰੀਤੀ ਸਪਰੂ, ਜੋ ਕਿ ਪਿਛਲੇ 2 ਦਹਾਕਿਆਂ ਤੋਂ ਫਿਲਮ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਸੀ। ਆਖਿਰ ਪ੍ਰੀਤੀ ਸਪਰੂ ਇੰਨ੍ਹਾਂ ਸਮਾਂ ਆਪਣੇ ਪ੍ਰਸ਼ੰਸ਼ਕਾਂ ਤੋਂ ਦੂਰ ਕਿਉਂ ਰਹੇ ਇਸ ਦਾ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕੀਤਾ। ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ ''18 ਸਾਲ ਉਹ ਆਪਣੇ ਪਰਿਵਾਰਕ ਰੁਝੇਵਿਆਂ 'ਚ ਰੁੱਝੀ ਰਹੀ, ਜਿਸ ਕਰਕੇ ਮੈਂ ਫਿਲਮ ਜਗਤ ਤੋਂ ਦੂਰੀ ਬਣਾਈ ਰੱਖੀ।''

PunjabKesari
ਦੱਸ ਦਈਏ ਪ੍ਰੀਤੀ ਸਪਰੂ ਤਕਰੀਬਨ 18 ਸਾਲ ਬਾਅਦ ਜੌਰਡਨ ਸੰਧੂ ਦੀ ਫਿਲਮ 'ਕਾਕੇ ਦਾ ਵਿਆਹ' ਰਾਹੀਂ ਵਾਪਸੀ ਕਰ ਚੁੱਕੇ ਹਨ। ਹਾਲਾਂਕਿ ਪ੍ਰੀਤੀ ਸਪਰੂ ਨੇ ਇਸ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਹੋਰ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਵੱਡੀ ਗੱਲ ਇਹ ਹੈ ਕਿ ਪ੍ਰੀਤੀ ਸਪਰੂ ਆਪਣੀ ਆਉਣ ਵਾਲੀ ਫਿਲਮ 'ਚ ਅਦਾਕਾਰੀ ਦੇ ਨਾਲ-ਨਾਲ ਫਿਲਮ ਦਾ ਨਿਰਦੇਸ਼ਨ ਵੀ ਕਰਨ ਜਾ ਰਹੀ ਹੈ। ਪ੍ਰੀਤੀ ਸਪਰੂ ਨੇ ਆਪਣੇ ਸਮੇਂ 'ਚ ਪੰਜਾਬੀ ਫਿਲਮ ਜਗਤ 'ਤੇ ਰਾਜ ਕੀਤਾ ਹੈ। ਬੱਚਾ ਬੱਚਾ ਉਨ੍ਹਾਂ ਦਾ ਫੈਨ ਹੁੰਦਾ ਸੀ ਤੇ ਉਨ੍ਹਾਂ ਦਾ ਇਹ ਜਾਦੂ ਹਾਲੇ ਵੀ ਬਰਕਾਰ ਹੈ। ਪ੍ਰਸ਼ੰਸ਼ਕ ਲੰਬੇ ਸਮੇਂ ਤੋਂ ਪ੍ਰੀਤੀ ਸਪਰੂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ। 

PunjabKesari

ਦੱਸ ਦਈਏ ਕਿ ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੇ ਗੀਤ ਲਿਖਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਬੰਟੀ ਬੈਂਸ ਨੇ ਤਿਆਰ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖੇ ਹਨ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵ੍ਹਾਈਟ ਹਿੱਲ ਸਟੂਡੀਓਜ਼ ਹਨ।

 


Edited By

Sunita

Sunita is news editor at Jagbani

Read More