ਪਾਲੀਵੁੱਡ ''ਚ ਅਖਿਲ ਦੀ ਐਂਟਰੀ, ਬਣੇ ਪ੍ਰੀਤੀ ਸਪਰੂ ਦੀ ਫਿਲਮ ਦੇ ਹੀਰੋ

Friday, July 12, 2019 12:15 PM

ਜਲੰਧਰ (ਬਿਊਰੋ) - ਪੰਜਾਬੀ ਫਿਲਮ ਇੰਡਸਟਰੀ 'ਚ ਬਤੌਰ ਅਦਾਕਾਰਾ ਲੰਮੀ ਪਾਰੀ ਹੰਢਾਉਣ ਵਾਲੀ ਮਸ਼ਹੂਰ ਅਦਾਕਾਰਾ ਪ੍ਰੀਤੂ ਸਪਰੂ ਨੇ ਪਿਛਲੇ 2 ਦਹਾਕਿਆਂ ਤੋਂ ਫਿਲਮਾਂ ਤੋਂ ਦੂਰੀ ਬਣਾ ਕੇ ਰੱਖੀ। ਇਸੇ ਸਾਲ ਪ੍ਰੀਤੀ ਸਪਰੂ ਨੇ 18 ਸਾਲ ਬਾਅਦ 'ਕਾਕੇ ਦਾ ਵਿਆਹ' ਨਾਲ ਫਿਲਮੀ ਪਰਦੇ 'ਤੇ ਵਾਪਸੀ ਕੀਤੀ ਸੀ। ਦੱਸ ਦਈਏ ਕਿ ਪ੍ਰੀਤੀ ਸਪਰੂ ਹੁਣ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮੇ 'ਚ 'ਤੇਰੀ ਮੇਰੀ ਗੱਲ ਬਣ ਗਈ' ਨਾਂ ਦੀ ਫਿਲਮ ਨਾਲ ਕਦਮ ਰੱਖਣ ਜਾ ਰਹੀ ਹੈ। ਉਨ੍ਹਾਂ ਦੀ ਇਸ ਫਿਲਮ ਦਾ ਹੀਰੋ ਪੰਜਾਬੀ ਗਾਇਕ ਅਖਿਲ ਹੋਵੇਗਾ, ਜਿਨ੍ਹਾਂ ਦੀ ਅਦਾਕਾਰ ਵਜੋਂ ਇਹ ਪਹਿਲੀ ਫਿਲਮ ਹੋਵੇਗੀ। ਇਸ ਫਿਲਮ 'ਚ ਅਖਿਲ ਨਾਲ ਹੀਰੋਇਨ ਦੇ ਤੌਰ 'ਤੇ ਰੁਬੀਨਾ ਬਾਜਵਾ ਨਜ਼ਰ ਆਵੇਗੀ।

PunjabKesari
ਦੱਸ ਦਈਏ ਕਿ 'ਤੇਰੀ ਮੇਰੀ ਗੱਲ ਬਣ ਗਈ' ਫਿਲਮ ਦੀ ਸ਼ੂਟਿੰਗ ਅੰਬਾਲਾ ਨੇ ਸ਼ੁਰੂ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਪ੍ਰੀਤੀ ਸਪਰੂ ਨੇ ਆਪ ਲਿਖੇ ਹਨ, ਜਦੋਂਕਿ ਨਿਹਾਲ ਪੁਰਬਾ ਨੇ ਫਿਲਮ ਦੇ ਡਾਇਲਾਗ ਲਿਖੇ ਹਨ। ਇਸ ਫਿਲਮ 'ਚ ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਗੱਗੂ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ। ਖੁਦ ਪ੍ਰੀਤ ਸਪਰੂ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾ ਰਹੀ ਹੈ। ਹਾਲਾਂਕਿ ਫਿਲਮ ਦੀ ਹਾਲੇ ਤੱਕ ਕੋਈ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਹੋਈ ਹੈ। ਇਸ ਫਿਲਮ ਨੂੰ ਪ੍ਰੀਤੀ ਸਪਰੂ ਆਪਣੇ ਨਿੱਜੀ ਪ੍ਰੋਡਕਸ਼ਨ ਹਾਊਸ 'ਸਾਈਂ ਸਪਰੂ ਪ੍ਰੋਡਕਸ਼ਨ' ਹੇਠ ਪ੍ਰੋਡਿਊਸ ਕਰ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਪ੍ਰੀਤ ਸਪਰੂ ਨੇ ਪੰਜਾਬੀ ਸਿਨੇਮੇ 'ਚ ਫਿਲਮ 'ਕਾਕੇ ਦਾ ਵਿਆਹ' ਨਾਲ ਵਾਪਸੀ ਕੀਤੀ ਸੀ। ਇਸ ਫਿਲਮ 'ਚ ਦਮਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਮੁੜ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ।


Edited By

Sunita

Sunita is news editor at Jagbani

Read More