ਪ੍ਰਿਆ ਬਰਥੀਜਾ ਨੇ ਪਤੀ ਖਿਲਾਫ ਥਾਣੇ ''ਚ ਕਰਵਾਈ ਰਿਪੋਰਟ, ਜਾਣੋ ਕੀ ਹੈ ਮਾਮਲਾ

Wednesday, May 1, 2019 9:16 AM
ਪ੍ਰਿਆ ਬਰਥੀਜਾ ਨੇ ਪਤੀ ਖਿਲਾਫ ਥਾਣੇ ''ਚ ਕਰਵਾਈ ਰਿਪੋਰਟ, ਜਾਣੋ ਕੀ ਹੈ ਮਾਮਲਾ

ਮੁੰਬਈ (ਬਿਊਰੋ) : ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ 'ਚ ਆਏ ਦਿਨ ਕੋਈ ਨਾਂ ਕੋਈ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜੋ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰਦੀ ਹੈ। ਹਾਲ ਹੀ 'ਚ ਟੀ. ਵੀ. ਅਦਾਕਾਰਾ ਪ੍ਰਿਆ ਬਰਥੀਜਾ ਨੂੰ ਲੈ ਕੇ ਇਕ ਸਾਹਮਣੇ ਆਈ ਹੈ, ਜਿਸ ਇੰਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦਈਏ ਕਿ ਪ੍ਰਿਆ ਬਰਥੀਜਾ ਨੇ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਖਬਰਾਂ ਆਉਣ ਲੱਗ ਪਈਆਂ ਸਨ ਕਿ ਦੋਵਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਵਧੀਆ ਨਹੀਂ ਚੱਲ ਰਹੀ, ਜਿਸ ਤੋਂ ਬਾਅਦ ਅਫਵਾਹਾਂ ਵੀ ਉੱਡੀਆਂ ਸਨ ਕਿ ਦੋਵਾਂ ਦਾ ਤਲਾਕ ਹੋਣ ਜਾ ਰਿਹਾ ਹੈ।

ਇਨ੍ਹਾਂ ਖਬਰਾਂ ਦਰਮਿਆਨ ਹੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਅਦਾਕਾਰਾ ਨੇ ਆਪਣੇ ਪਤੀ ਖਿਲਾਫ ਮੁੰਬਈ ਦੇ ਇਕ ਥਾਣੇ 'ਚ ਰਿਪੋਰਟ ਲਿਖਵਾਈ ਹੈ, ਜਿਸ 'ਚ ਉਸ ਨੇ ਪਤੀ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਮੈਨੂੰ ਟਾਰਚਰ ਕਰਦਾ ਸੀ, ਇਹ ਦੂਜੀ ਵਾਰ ਹੈ ਕਿ ਉਨ੍ਹਾਂ ਦਾ ਤਲਾਕ ਹੋਣ ਜਾ ਰਿਹਾ ਹੈ। ਟੀ. ਵੀ. ਸੀਰੀਅਲ 'ਡਾਇਨ' ਦੀ ਅਦਾਕਾਰਾ ਪ੍ਰਿਆ ਬਰਥੀਜਾ ਅਤੇ ਕੰਵਲਜੀਤ ਨੇ 2000 'ਚ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਮੀਡੀਆ ਰਿਪੋਰਟਸ ਮੁਤਾਬਕ ਦੋਵੇਂ ਵੱਖ-ਵੱਖ ਰਹਿ ਰਹੇ ਹਨ।


Edited By

Sunita

Sunita is news editor at Jagbani

Read More