B'Day Spl : ਸ਼ਾਹਰੁਖ ਨਾਲ ਕਰ ਚੁੱਕੀ ਹੈ ਫਿਲਮਾਂ 'ਚ ਕੰਮ, ਅੱਜ ਬਾਲੀਵੁੱਡ ਇੰਡਸਟਰੀ 'ਚੋਂ ਹੈ ਗਾਇਬ

12/9/2017 6:55:55 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਬੰਗ ਅਤੇ ਕਿੰਗ ਖਾਨ ਨਾਲ ਕੰਮ ਕਰ ਚੁੱਕੀ ਅਭਿਨੇਤਰੀ ਪ੍ਰਿਆ ਗਿੱਲ ਨੂੰ ਅੱਜ ਵੀ ਸੁਪਰਹਿੱਟ ਫਿਲਮ 'ਸਿਰਫ ਤੁੰਮ' ਦੀ ਇਕ ਸਿੰਪਲ ਲੜਕੀ ਦੇ ਕਿਰਦਾਰ 'ਚ ਯਾਦ ਕੀਤਾ ਜਾਂਦਾ ਹੈ। ਪ੍ਰਿਆ 1996 'ਚ ਮਿਸ ਇੰਡੀਆ ਦੀ ਫਾਇਨਲਿਸਟ 'ਚ ਵੀ ਰਹਿ ਚੁੱਕੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਪ੍ਰਿਆ ਫਿਲਮੀ ਪਰਦੇ ਤੋਂ ਕਾਫੀ ਦੂਰ ਹੋ ਚੁੱਕੀ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਫਿਲਮੀ ਕਰੀਅਰ ਅਤੇ ਜੀਵਣ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

PunjabKesari
ਪ੍ਰਿਆ ਗਿੱਲ ਨੇ 1996 'ਚ ਅਰਸ਼ਦ ਵਾਰਸੀ ਨਾਲ 'ਤੇਰੇ ਮੇਰੇ ਸਪਨੇ' ਨਾਲ ਬਾਲੀਵੁੱਡ ਕੀਤਾ ਸੀ ਪਰ ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਪ੍ਰਿਆ ਗਿੱਲ ਦਾ ਜਨਮ 9 ਦਸੰਬਰ ਨੂੰ ਹੋਇਆ ਸੀ। ਸਾਲ 1999 'ਚ ਸੋਨਮ ਕਪੂਰ ਦੇ ਚਾਚਾ ਸੰਜੇ ਕਪੂਰ ਦੀ ਫਿਲਮ 'ਸਿਰਫ ਤੁੰਮ' 'ਚ ਉਹ ਅਹਿਮ ਭੂਮਿਕਾ 'ਚ ਨਜ਼ਰ ਆਈ ਸੀ। ਉਸਨੂੰ ਫਿਲਮ 'ਸਿਰਫ ਤੁੰਮ' ਨਾਲ ਹੀ ਬਾਲੀਵੁੱਡ 'ਤੇ ਪਛਾਣ ਮਿਲੀ ਸੀ। ਫਿਲਮ 'ਸਿਰਫ ਤੁੰਮ' ਅਤੇ 'ਤੇਰੇ ਮੇਰੇ ਸਪਨੇ' ਤੋਂ ਇਲਾਵਾ ਪ੍ਰਿਆ ਗਿੱਲ ਫਿਲਮ 'ਜੋਸ਼' 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨਾਲ ਨਜ਼ਰ ਆ ਚੁੱਕੀ ਹੈ।

PunjabKesari
ਪ੍ਰਿਆ ਗਿੱਲ ਪੰਜਾਬ ਦੀ ਰਹਿਣ ਵਾਲੀ ਹੈ, ਜਦੋਂ ਬਾਲੀਵੁੱਡ 'ਚ ਉਨ੍ਹਾਂ ਦੀਆਂ ਫਿਲਮਾਂ ਕੋਈ ਖਾਸ ਕਮਾਲ ਨਹੀਂ ਦਿਖਾ ਸਕੀਆਂ ਤਾਂ ਉਸਨੇ ਮਲਿਆਲਮ ਅਤੇ ਤਾਮਿਲ ਭਾਸ਼ਾ 'ਚ ਕਈ ਫਿਲਮਾਂ ਕੀਤੀਆਂ। ਹਾਲਾਕਿ ਪ੍ਰਿਆ ਨੂੰ ਆਪਣੇ ਫਿਲਮੀ ਕਰੀਅਰ 'ਚ ਉਹ ਮੁਕਾਂਮ ਹਾਸਲ ਨਹੀਂ ਹੋਇਆ ਜੋ ਹਰ ਅਭਿਨੇਤਰੀ ਦੀ ਇੱਛਾ ਹੁੰਦੀ ਹੈ ਪਰ ਘੱਟ ਫਿਲਮਾਂ ਦੇ ਬਾਵਜੂਦ ਵੀ ਪ੍ਰਿਆ ਨੂੰ ਸਲਮਾਨ ਅਤੇ ਸ਼ਾਹਰੁਖ ਨਾਲ ਕੰਮ ਕਰਨ ਮੌਕਾ ਜ਼ਰੂਰ ਮਿਲਿਆ।

PunjabKesari
ਬਾਲੀਵੁੱਡ 'ਚ ਪ੍ਰਿਆ ਦਾ ਸਫਰ ਸਿਰਫ 10 ਤੱਕ ਹੀ ਰਿਹਾ ਪਰ ਉਨ੍ਹਾਂ 'ਤੇਰੇ ਮੇਰੇ ਸੁਪਨੇ', 'ਸਿਰਫ ਤੁੰਮ' ਅਤੇ 'ਜੋਸ਼' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ। ਪ੍ਰਿਆ ਆਖਰੀ ਵਾਰ ਸਾਲ 2006 'ਚ ਫਿਲਮ 'ਭੈਰਵੀ' 'ਚ ਨਜ਼ਰ ਆਈ। ਇਸ ਤੋਂ ਬਾਅਦ ਪ੍ਰਿਆ ਮਨੋਰੰਜਨ ਜਗਤ ਤੋਂ ਗਾਇਬ ਹੀ ਨਹੀਂ ਹੋਈ, ਬਲਕਿ ਸੋਸ਼ਲ ਮੀਡੀਆ 'ਤੇ ਕਿਤੇ ਵੀ ਐਕਟਿਵ ਨਹੀਂ ਦਿਖਾਈ ਦਿੱਤੀ। ਹਾਲਾਕਿ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਕਿ ਪ੍ਰਿਆ ਨੂੰ ਉਸਦਾ ਜੀਵਣ ਸਾਥੀ ਮਿਲਿਆ ਜਾਂ ਨਹੀਂ। ਸੂਤਰਾਂ ਮੁਤਾਬਕ ਫਿਲਹਾਲ ਪ੍ਰਿਆ ਦੇਸ਼ ਤੋਂ ਬਾਹਰ ਰਹਿ ਰਹੀ ਹੈ ਪਰ ਅਜੇ ਤੱਕ ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News