''ਲਿੱਪ ਲੌਕ'' ਕਾਰਨ ਮੁੜ ਚਰਚਾ ''ਚ ਆਈ ਪ੍ਰਿਆ ਪ੍ਰਕਾਸ਼, ਵੀਡੀਓ ਵਾਇਰਲ

Tuesday, February 12, 2019 8:58 AM
''ਲਿੱਪ ਲੌਕ'' ਕਾਰਨ ਮੁੜ ਚਰਚਾ ''ਚ ਆਈ ਪ੍ਰਿਆ ਪ੍ਰਕਾਸ਼, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) — ਸਿਰਫ ਆਪਣੀਆਂ ਅੱਖਾਂ ਦੇ ਇਸ਼ਾਰਿਆਂ ਨਾਲ ਰਾਤੋ-ਰਾਤ ਨੈਸ਼ਨਲ ਕਰੱਸ਼ ਬਣਨ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਦੀ ਹਾਲ ਹੀ 'ਚ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਉਸ ਦੀ ਫਿਲਮ 'ਓਰੂ ਅਡਾਰ ਲਵ' ਦਾ ਹਾਲ ਹੀ ਦਾ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਖਾਸ ਤੌਰ 'ਤੇ ਹਾਲ ਹੀ 'ਚ ਰਿਲੀਜ਼ ਹੋਏ ਉਸ ਦੇ ਕਿਸਿੰਗ ਸੀਨ ਨਾਲ ਪ੍ਰਿਆ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਕਲਿੱਪ 'ਚ ਪ੍ਰਿਆ ਆਪਣੇ ਕੋ-ਸਟਾਰ ਰੋਸ਼ਨ ਅਬਦੁਲ ਰਉਫ ਨਾਲ ਲਿੱਪ ਲੌਕ ਕਰਦੀ ਨਜ਼ਰ ਆ ਰਹੀ ਹੈ। ਪ੍ਰਿਆ ਪ੍ਰਕਾਸ਼ ਦੀ ਇਹ ਡੈਬਿਊ ਫਿਲਮ 14 ਫਰਵਰੀ ਨੂੰ ਰਿਲੀਜ਼ ਹੋਵੇਗੀ। ਆਪਣੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕਿਸਿੰਗ ਸੀਨ ਕਾਰਨ ਪ੍ਰਿਆ ਪ੍ਰਕਾਸ਼ ਇਕ ਵਾਰ ਮੁੜ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਈ ਹੈ।


Edited By

Sunita

Sunita is news editor at Jagbani

Read More