ਮੁੜ ਚਰਚਾ ''ਚ ਆਈ ਪ੍ਰਿਆ ਪ੍ਰਕਾਸ਼, ਫਿਲਮੀ ਸਿਤਾਰੇ ਵੀ ਰਹਿ ਗਏ ਪਿੱਛੇ
12/14/2018 11:14:19 AM
ਮੁੰਬਈ(ਬਿਊਰੋ) : ਗੂਗਲ ਨੇ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਦੀ ਕੀਤੇ ਜਾਣ ਵਾਲੇ ਸਿਤਾਰਿਆਂ, ਫਿਲਮਾਂ ਅਤੇ ਗੀਤਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਗੂਗਲ ਦੀ ਲਿਸਟ 'ਚ ਰਜਨੀਕਾਂਤ ਦੀ ਫਿਲਮ '2.0' ਅਤੇ ਬੈਲੀ ਡਾਂਸਰ ਨੋਰਾ ਫਤੇਹੀ ਦੇ ਸੁਪਰਹਿੱਟ ਗੀਤ 'ਦਿਲਬਰ' ਨੂੰ ਸਭ ਤੋਂ ਵਧ ਗੂਗਲ 'ਤੇ ਸਰਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੂਗਲ ਨੇ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਸਿਤਾਰਿਆਂ ਦੀ ਲਿਸਟ ਵੀ ਜਾਰੀ ਕੀਤੀ ਹੈ। ਸਾਲ 2018 ਗੂਗਲ 'ਤੇ ਸਿਤਾਰਿਆਂ ਨੂੰ ਸਰਚ ਕੀਤੇ ਜਾਣ ਵਾਲੀ ਲਿਸਟ 'ਚ ਸਭ ਨੂੰ ਆਪਣੇ ਕਜਰਾਰੇ ਨੈਨਾਂ ਨਾਲ ਰਾਤੋਂ-ਰਾਤ ਸਾਰਿਆਂ ਦਾ ਦਿਲ ਜਿੱਤਣ ਵਾਲੀ ਇੰਟਰਨੈੱਟ ਸੈਨਸੇਸ਼ਨ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਦਾ ਨਾਂ ਟਾਪ 'ਤੇ ਹੈ।
ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਵੈਲੇਂਟਾਇਨ ਡੇ ਦੇ ਮੌਕੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਸਕੂਲੀ ਵਿਦਿਆਰਥੀ ਅਤੇ ਵਿਦਿਆਰਥਣ ਅੱਖਾਂ ਰਾਹੀਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰਦੇ ਨਜ਼ਰ ਆਏ ਸਨ। ਇਸ ਵੀਡੀਓ 'ਚ ਜੋ ਕੁੜੀ ਨਜ਼ਰ ਆਈ ਸੀ ਉਹ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰਿਅਰ ਸੀ। ਇਹ ਵੀਡੀਓ ਮਲਿਆਲਮ ਫਿਲਮ 'ਓਰੂ ਅਦਾਰ ਲਵ' ਦੇ ਗਾਣੇ ਦਾ ਇਕ ਹਿੱਸਾ ਸੀ। ਮਲਿਆਲਮ ਅਭਿਨੇਤਰੀ ਪ੍ਰਿਆ ਪ੍ਰਕਾਸ਼ ਨੇ ਸਾਰੇ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਹਰਿਆਣਾ ਦੀ ਸੈਨਸੇਸ਼ਨ ਅਤੇ ਸਿੰਗਰ/ਡਾਂਸਰ ਸਪਨਾ ਚੌਧਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਗੂਗਲ ਦੀ ਲਿਸਟ ਦੇ ਅਨੁਸਾਰ ਪ੍ਰਿਆ ਪ੍ਰਕਾਸ਼ ਨੂੰ ਇਸ ਸਾਲ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ।
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੂੰ ਸਾਲ 2018 'ਚ ਦੂਜੇ ਨੰਬਰ 'ਤੇ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਤੀਸਰੇ ਨੰਬਰ 'ਤੇ ਹਰਿਆਣੇ ਦੀ ਸਪਨਾ ਚੌਧਰੀ ਰਹੀ ਹੈ। ਜੇ ਬਾਲੀਵੁੱਡ ਸਿਤਾਰਿਆਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ 4 ਨੰਬਰ, ਸੋਨਮ ਕਪੂਰ ਦੇ ਪਤੀ ਪੰਜਵੇਂ ਨੰਬਰ, ਸਾਰਾ ਅਲੀ ਖਾਨ 6ਵੇ ਨੰਬਰ ਤੇ ਬਾਲੀਵੁੱਡ ਦੀ ਜਾਨ ਸਲਮਾਨ ਖਾਨ ਨੂੰ ਸੱਤਵੇਂ ਨੰਬਰ 'ਤੇ ਜਗ੍ਹਾ ਮਿਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ