ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ''ਗੁੱਡ ਨਿਊਜ਼'', ਫੈਨਜ਼ ਵੀ ਹੋ ਜਾਣਗੇ ਖੁਸ਼

Sunday, April 14, 2019 3:32 PM
ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ''ਗੁੱਡ ਨਿਊਜ਼'', ਫੈਨਜ਼ ਵੀ ਹੋ ਜਾਣਗੇ ਖੁਸ਼

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲੀਵੁੱਡ 'ਚ ਖਾਸ ਪਛਾਣ ਬਣਾ ਚੁੱਕੀ ਹੈ। ਉਸ ਨੂੰ ਹੁਣ ਲਗਾਤਾਰ ਚੰਗੇ ਆਫਰ ਮਿਲ ਰਹੇ ਹਨ, ਜਿਸ ਦੇ ਜ਼ਰੀਏ ਉਸ ਨੂੰ ਵੱਖ-ਵੱਖ ਐਕਸਪੇਰੀਮੈਂਟ ਕਰਨ ਨੂੰ ਮਿਲ ਰਹੇ ਹਨ। ਹੁਣ ਖਬਰ ਇਹ ਹੈ ਕਿ ਪ੍ਰਿਯੰਕਾ ਚੋਪੜਾ ਨੂੰ ਇਕ ਨਵੀਂ ਹਾਲੀਵੁੱਡ ਫਿਲਮ ਮਿਲੀ ਹੈ। ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਫਿਲਮ ਦੀ ਇਹ ਗੁੱਡ ਨਿਊਜ਼ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਯੂਨੀਵਰਸਲ ਪਿਕਚਰਸ ਦੇ ਬੈਨਰ ਹੇਠ ਆ ਰਹੀ ਇਸ ਫਿਲਮ 'ਚ ਪ੍ਰਿਯੰਕਾ ਚੋਪੜਾ ਤੋਂ ਇਲਾਵਾ ਮਿੰਡੀ ਕੇਲਿੰਗ ਵੀ ਲੀਡ ਭੂਮਿਕਾ 'ਚ ਹੈ। ਫਿਲਮ ਦੀ ਅਦਾਕਾਰਾ ਮਿੰਡੀ ਸਕ੍ਰੀਨਪਲੇਅ ਲਿਖਣ ਦੀ ਜ਼ਿੰਮੇਦਾਰੀ ਵੀ ਸੰਭਾਲ ਰਹੀ ਹੈ। ਇਹ ਕੰਮ ਉਹ ਡੈਨ ਗੋਰ ਨਾਲ ਮਿਲ ਕੇ ਕਰ ਰਹੀ ਹੈ।

 
 
 
 
 
 
 
 
 
 
 
 
 
 

Two women with a passion for telling good stories, just got the green light to THEIR story THEIR way. So proud of this incredible partnership with @mindykaling and #dangoor! We are about to show you what it means to be modern, global, and Indian. See you at the cinema!

A post shared by Priyanka Chopra Jonas (@priyankachopra) on Apr 12, 2019 at 8:41pm PDT


ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ 'ਤੇ ਇਕ ਸਕ੍ਰੀਨ ਸ਼ਾਰਟ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਲਿਖਿਆ, ''ਚੰਗੀਆਂ ਕਹਾਣੀਆਂ ਕਹਿਣ ਲਈ ਉਤਸ਼ਾਹਿਤ ਦੋ ਮਹਿਲਾਵਾਂ ਨੂੰ ਉਸ ਦੀ ਕਹਾਣੀ ਉਨ੍ਹਾਂ ਦੇ ਅੰਦਾਜ਼ 'ਚ ਸੁਣਨ ਲਈ ਹਰੀ ਝੰਡੀ ਮਿਲ ਗਈ ਹੈ। ਮਿੰਡੀ ਕੇਲਿੰਗ ਤੇ ਡੈਨ ਗੋਰ ਨਾਲ ਇਸ ਅਦਭੁਤ ਪਾਰਟਨਰਸ਼ਿਪ 'ਤੇ ਗਰਵ ਹੈ। ਅਸੀਂ ਤੁਹਾਨੂੰ ਇਹ ਦਿਖਾਉਣ ਵਾਲੇ ਹਾਂ ਕਿ ਮਾਡਰਨ, ਗਲੋਬਲ ਅਤੇ ਭਾਰਤੀ ਹੋਣ ਦਾ ਕੀ ਮਤਲਬ ਹੁੰਦਾ ਹੈ। ਤੁਹਾਡੇ ਨਾਲ ਸਿਨੇਮਾ 'ਚ ਮੁਲਾਕਾਤ ਹੋਵੇਗੀ।'' ਦੱਸ ਦਈਏ ਕਿ ਇਹ ਪ੍ਰਿਯੰਕਾ ਦੀ ਚੌਥੀ ਹਾਲੀਵੁੱਡ ਫਿਲਮ ਹੈ। ਏ. ਬੀ. ਸੀ. ਦੀ ਕਵਾਂਟਿਕੋ ਸੀਰੀਜ਼ ਤੋਂ ਬਾਅਦ ਪ੍ਰਿਯੰਕਾ 'ਆ ਕਿੱਡ ਲਾਈਫ ਜੇਕ' ਤੇ 'ਬੇਵਾਚ' 'ਚ ਨਜ਼ਰ ਆ ਚੁੱਕੀ ਹੈ।


Edited By

Sunita

Sunita is news editor at Jagbani

Read More