ਨੈਸ਼ਨਲ ਐਵਾਰਡ ਦੀ ਖਬਰ ਸੁਣ ਭਾਵੁਕ ਹੋਈ ਪ੍ਰਿਅੰਕਾ ਚੋਪੜਾ

Monday, August 12, 2019 4:13 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਚਾਹੇ ਹੀ ਹੁਣ ਹਾਲੀਵੁੱਡ ਸਟਾਰ ਬਣ ਚੁੱਕੀ ਹੈ ਪਰ ਹੁਣ ਵੀ ਇਸ ਦੇਸ਼ ਦੀ ਮਿੱਟੀ ਨਾਲ ਉਨ੍ਹਾਂ ਦਾ ਮਨ ਮਹਿਕਦਾ ਹੈ। ਹਰ ਕਲਾਕਾਰ ਦੀ ਤਰ੍ਹਾਂ ਉਨ੍ਹਾਂ ਲਈ ਵੀ ਇਸ ਦੇਸ਼ ਦੀ ਸਰਕਾਰ ਤੋਂ ਮਿਲਣ ਵਾਲਾ ਨੈਸ਼ਨਲ ਐਵਾਰਡ ਬੇਸ਼ਕੀਮਤੀ ਤੌਹਫੇ ਤੋਂ ਘੱਟ ਨਹੀਂ ਹੈ। ਪ੍ਰਿਅੰਕਾ ਚੋਪੜਾ ਦੀ ਮਰਾਠੀ ਪ੍ਰੋਡਕਸ਼ਨ ਫਿਲਮ 'ਪਾਣੀ' ਨੇ ਇਨਵਾਇਰਮੈਂਟ ਕੰਜਰਵੇਸ਼ਨ ਕੈਟੇਗਰੀ 'ਚ ਸਭ ਤੋਂ ਸਰਵਸ਼੍ਰੇਸ਼ਠ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਇਸ ਦੇ ਲਈ ਅਦਾਕਾਰਾ-ਨਿਰਮਾਤਾ ਪ੍ਰਿਅੰਕਾ ਨੇ ਫਿਲਮ ਦੇ ਨਿਰਦੇਸ਼ਕ ਆਦਿਨਾਥ ਕੋਠਾਰੇ ਦੇ ਨਾਲ-ਨਾਲ ਫਿਲਮ ਦੀ ਪ੍ਰੋਡਕਸ਼ਨ ਟੀਮ ਨੂੰ ਵਧਾਈ ਦਿੱਤੀ।


ਪ੍ਰਿਅੰਕਾ ਨੇ ਕਿਹਾ,''ਹਾਲਾਂਕਿ ਆਦਿਨਾਥ ਨੇ ਇਸ ਫਿਲਮ ਨਾਲ ਨਿਰਦੇਸ਼ਨ ਦੇ ਖੇਤਰ 'ਚ ਕਦਮ ਰੱਖਿਆ, ਮੈਂ ਜਾਣਦੀ ਸੀ ਕਿ ਇਸ ਨੂੰ ਸਮਝਣ ਦਾ ਦਬਾਅ ਉਨ੍ਹਾਂ 'ਤੇ ਹੋਵੇਗਾ ਅਤੇ ਆਖਿਰਕਾਰ ਅਸੀਂ ਆਪਣੀ ਮਿਹਨਤ ਨਾਲ ਰਾਸ਼ਟਰੀ ਪੁਰਸਕਾਰ ਨੂੰ ਆਪਣੇ ਨਾਮ ਕੀਤਾ।
PunjabKesari
ਮੈਨੂੰ ਆਦਿਨਾਥ ਅਤੇ ਉਨ੍ਹਾਂ ਦੀ ਰਚਨਾਤਮਕ ਟੀਮ ਅਤੇ ਪਰਪਲ ਪੇਬਲ ਪਿਕਚਰਸ ਦੀ ਆਪਣੀ ਟੀਮ 'ਤੇ ਮੈਨੂੰ ਮਾਣ ਹੈ। ਸਾਡੀ ਸਖਤ ਮਿਹਨਤ ਨੂੰ ਪਛਾਣਨ ਅਤੇ 'ਪਾਣੀ' ਨੂੰ ਇਨਵਾਇਰਮੈਂਟ ਕੰਜਰਵੇਸ਼ਨ ਕੈਟੇਗਰੀ 'ਚ ਸਭ ਤੋਂ ਉੱਤਮ ਫਿਲਮ ਦਾ ਇਨਾਮ ਦੇਣ ਲਈ ਮੈਂ ਜਿਊਰੀ ਦੀ ਅਹਿਸਾਨਮੰਦ ਹਾਂ।''


About The Author

manju bala

manju bala is content editor at Punjab Kesari