ਭਾਰਤ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਕਿਰਦਾਰ ''ਚ ਨਜ਼ਰ ਆਵੇਗੀ ਇਹ ਅਭਿਨੇਤਰੀ

4/24/2017 2:38:13 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਹਾਲ ਹੀ ''ਚ ਇਹ ਖਬਰ ਆ ਰਹੀ ਹੈ ਕਿ ਭਾਰਤ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਕਿਰਦਾਰ ''ਚ ਨਜ਼ਰ ਆ ਸਕਦੀ ਹੈ। ਇਸ ਪ੍ਰੋਜੈਕਟ ਨੂੰ ਨਿਰਦੇਸ਼ਕ ਦੇ ਤੌਰ ''ਤੇ ਪ੍ਰਿਯੰਕਾ ਡੈਬਿਊ ਕਰਨ ਵਾਲੀ ਪ੍ਰਿਯਾ ਮਿਸ਼ਰਾ ਦਾ ਹੈ।

ਸੂਤਰਾਂ ਮੁਤਾਬਕ ਪ੍ਰਿਯਾ ਪਿਛਲੇ ਕਈ ਸਾਲਾਂ ਤੋਂ ਇਸ ਪ੍ਰੋਜੈਕਟ ''ਤੇ ਕੰਮ ਕਰ ਰਹੀ ਹੈ। ਇਕ ਨਵਾਂ ਪ੍ਰੋਡਕਸ਼ਨ ਬੈਨਰ ਇਸ ਪ੍ਰੋਜੈਕਟ ਦਾ ਨਿਰਮਾਣ ਕਰੇਗਾ। ਫਿਲਮ ਨਿਰਮਾਤਾ ਨੇ ਕਲਪਨਾ ਦੇ ਮਾਤਾ ਪਿਤਾ ਨਾਲ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਗਲਬਾਤ ਕੀਤੀ ਹੈ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਨੂੰ ਅੰਤਰ ਰਾਸ਼ਟਰੀ ਪੱਧਰ ''ਤੇ ਪ੍ਰਮੋਟ ਕੀਤਾ ਜਾ ਸਕਦਾ ਹੈ। ਨਵੀਂ ਪ੍ਰੋਡਕਸ਼ਨ ਕੰਪਨੀ ਗੇਟਵੇ ਇਸ ਬਾਇਓਪਿਕ ''ਤੇ ਕੰਮ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News