ਜਦੋਂ ਪ੍ਰਿਯੰਕਾ ਦੇ ਘਰੋਂ ਫੜੇ ਗਏ ਬਾਲੀਵੁੱਡ ਦੇ ਇਹ ਚਾਕਲੇਟੀ ਬੁਆਏ, ਮੀਡੀਆ ਅੱਗੇ ਵੀ ਨਾ ਕੀਤੀ ਸ਼ਰਮ

7/19/2017 5:01:45 PM

ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਬੀਤੇ ਦਿਨ 35 ਸਾਲ ਦੀ ਹੋ ਗਈ ਹੈ। 18 ਅਪ੍ਰੈਲ 1982 ਨੂੰ ਜਮਸ਼ੇਦਪੁਰ, ਬਿਹਾਰ 'ਚ ਜਨਮੀ ਪ੍ਰਿਯੰਕਾ ਉਸ ਸਮੇਂ ਖੂਬ ਵਿਵਾਦਾਂ 'ਚ ਰਹੀ ਸੀ, ਜਦੋਂ 2011 'ਚ ਸਵੇਰੇ-ਸਵੇਰੇ 7.30 ਵਜੇ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਸਾਬਕਾ ਪ੍ਰੇਮੀ ਸ਼ਾਹਿਦ ਕਪੂਰ ਦੇ ਉੱਥੇ ਪਹਿਲਾਂ ਤੋਂ ਹੀ ਮੌਜੂਦ ਪਾਏ। ਇਸ ਤੋਂ ਬਾਅਦ ਮੀਡੀਆ 'ਚ ਦੋਹਾਂ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗੀਆਂ ਸਨ।

PunjabKesari

ਜਾਣਕਾਰੀ ਮੁਤਾਬਕ ਪਹਿਲਾਂ ਤਾਂ ਪ੍ਰਿਯੰਕਾ ਸ਼ਾਹਿਦ ਦੇ ਸਵਾਲ 'ਤੇ ਕੰਨੀ ਕਤਰਾਉਂਦੀ ਰਹੀ ਪਰ ਜਦੋਂ ਮੀਡੀਆ ਨੇ ਸਵਾਲ ਪੁੱਛਣੇ ਬੰਦ ਕਰ ਦਿੱਤੇ ਤਾਂ ਉਨ੍ਹਾਂ ਨੇ ਇਕ ਇਵੈਂਟ ਦੌਰਾਨ ਉਨ੍ਹਾਂ ਨੇ ਇਹ ਗੱਲ ਮੰਨ ਲਈ ਕਿ ਸ਼ਾਹਿਦ ਉਨ੍ਹਾਂ ਦੇ ਘਰ 'ਚ ਮੌਜੂਦ ਸੀ। ਪ੍ਰਿਯੰਕਾ ਨੇ ਸਫਾਈ ਦਿੰਦੇ ਹੋਏ ਕਿਹਾ ਸੀ, ''ਜੀ ਹਾਂ ਸ਼ਾਹਿਦ ਉਸ ਸਮੇਂ ਮੇਰੇ ਅਪਾਰਟਮੈਂਟ 'ਚ ਹੀ ਸਨ।

PunjabKesari

ਉਹ ਮੇਰੇ ਘਰੋਂ ਤਿੰਨ ਮਿੰਟ ਦੀ ਦੂਰੀ 'ਤੇ ਰਹਿੰਦੇ ਹਨ। ਮੇਰੀ ਮਾਂ ਕਿਸੇ ਕਾਰਨ ਘਰ ਨਹੀਂ ਸੀ। ਇਸ ਲਈ ਜਦੋਂ ਰੇਡ ਪਈ ਤਾਂ ਮੈਂ ਸ਼ਾਹਿਦ ਨੂੰ ਫੋਨ ਕੀਤਾ ਅਤੇ ਉਹ ਮੇਰੇ ਘਰ ਦੌੜੇ ਆਏ।'' ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਤੇ ਪ੍ਰਿਯੰਕਾ ਚੋਪੜਾ ਦੀਆਂ ਨਜ਼ਦੀਕੀਆਂ ਫਿਲਮ 'ਕਮੀਨੇ' (2009) ਦੇ ਸੈੱਟ 'ਤੇ ਵਧੀ ਸੀ।

PunjabKesari

ਹਾਲਾਂਕਿ ਕਦੀ ਦੋਹਾਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਪਰ ਉਸ ਸਮੇਂ ਕਈ ਵਾਰ ਉਨ੍ਹਾਂ ਨੂੰ ਜਨਤਕ ਥਾਵਾਂ ਅਤੇ ਪਾਰਟੀਆਂ 'ਚ ਇੱਕਠੇ ਦੇਖੇ ਜਾਂਦੇ ਸਨ। ਕਿਹਾ ਜਾਂਦਾ ਹੈ ਕਿ 'ਤੇਰੀ ਮੇਰੀ ਕਹਾਨੀ' (2012) ਦੇ ਸੈੱਟ 'ਤੇ ਕਿਸੇ ਗੱਲ ਨੂੰ ਲੈ ਕੇ ਦੋਹਾਂ 'ਚ ਬਹਿਸ ਹੋ ਗਈ ਸੀ। ਗੱਲ ਇੱਥੋਂ ਤੱਕ ਵੱਧ ਗਈ ਸੀ ਕਿ ਦੋਵੇਂ ਸ਼ੂਟਿੰਗ ਦੌਰਾਨ ਇਕ-ਦੂਜੇ ਨਾਲ ਗੱਲ ਤੱਕ ਨਹੀਂ ਸਨ ਕਰਦੇ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News