ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਸਨਮਾਨਿਤ ਹੋਵੇਗੀ ਪ੍ਰਿਯੰਕਾ ਚੋਪੜਾ

7/22/2017 1:28:05 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ 6 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਸਨਮਾਨਿਤ ਹੋਵੇਗੀ। ਸੂਤਰਾਂ ਮੁਤਾਬਕ ਬੇਲ ਲਾਈਵਬਾਕਸ 'ਚ ਆਯੋਜਿਤ ਹੋਣ ਵਾਲੇ ਫਿਲਮ ਫੈਸਟੀਵਲ ਦੇ 42ਵੇਂ ਸੰਸਕਰਨ 'ਚ ਪ੍ਰਿਯੰਕਾ ਇਸ ਫੈਸਟੀਵਲ ਦੇ ਨਿਰਦੇਸ਼ਕ ਕੈਮਰੂਨ ਬੇਲੀ ਦੇ ਨਾਲ ਚਰਚਾ 'ਚ ਸ਼ਾਮਲ ਹੋਵੇਗੀ। ਉਹ ਬਾਲੀਵੁੱਡ ਆਈਕਨ ਦੇ ਰੂਪ 'ਚ ਆਪਣੇ ਕਰੀਅਰ ਬਾਰੇ ਗੱਲ ਕਰ ਸਕਦੀ ਹੈ। ਬਾਲੀਵੁੱਡ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਨਾਂ ਬਣਾ ਚੁੱਕੀ ਅਭਿਨੇਤਰੀ ਅਮਰੀਕੀ ਟੀ. ਵੀ. ਸ਼ੋਅ 'ਕਵਾਂਟਿਕੋ' ਅਤੇ ਫਿਲਮ 'ਬੇਵਾਚ' 'ਚ ਨਜ਼ਰ ਆ ਚੁੱਕੀ ਹੈ। 
ਪ੍ਰਿਯੰਕਾ ਪਿਛਲੇ ਸਾਲ ਟੀ. ਆਈ. ਐੱਫ. ਐੱਫ. ਪ੍ਰਤੀਯੋਗਿਤਾ ਲਈ ਸ਼ਾਰਟ ਫਿਲਮਾਂ ਦੇ ਇਕ ਮੰਡਲ 'ਚ 'ਸੇਲਮਾ' ਨਿਰਦੇਸ਼ਕ ਆਵਾ ਡੁਵਰਨ ਅਤੇ ਅਭਿਨੇਤਾ ਜੇਮਸ ਫ੍ਰੈਂਕੋ ਅਤੇ ਬੇਨ ਰਿਚਰਡਸਨ ਨਾਲ ਸ਼ਾਮਲ ਹੋਈ ਸੀ। ਇਸ ਤੋਂ ਇਲਾਵਾ ਇਹ ਟੋਰਾਂਟੋ ਅੰਤਰ ਰਾਸ਼ਟਰੀ ਫਿਲਮ ਫੈਸਟੀਵਲ 7 ਤੋਂ 17 ਸਤੰਬਰ ਤਕ ਚਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News