ਰੇਖਾ ਨਾਲ ਪ੍ਰਿਯੰਕਾ ਚੋਪੜਾ ਦਾ ''ਰਫਤਾ-ਰਫਤਾ...'' ਵਾਇਰਲ (ਵੀਡੀਓ)

7/17/2018 3:35:42 PM

ਮੁੰਬਈ (ਬਿਊਰੋ)— ਸਾਬਕਾ ਮਿਸ ਵਰਲਡ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਕਸਰ ਆਪਣੀ ਖੂਬਸੂਰਤੀ, ਡਾਂਸ, ਆਵਾਜ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਆਏ ਦਿਨੀਂ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਅਜਿਹੇ 'ਚ ਪ੍ਰਿਯੰਕਾ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸਅਲ, ਇਹ ਵੀਡੀਓ ਐਵਾਰਡ ਈਵੈਂਟ ਦੀ ਹੈ। ਵੀਡੀਓ 'ਚ ਪ੍ਰਿਯੰਕਾ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ।

ਪਰਫਾਰਮੈਂਸ ਦੌਰਾਨ ਦੇਸੀ ਗਰਲ ਪ੍ਰਸ਼ੰਸਕਾਂ 'ਚ ਬੈਠੀ ਦਿੱਗਜ ਅਭਿਨੇਤਰੀ ਰੇਖਾ ਨਾਲ ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ। ਇਹ ਵੀਡੀਓ ਪੁਰਾਣੇ ਆਈਫਾ ਐਵਾਰਡ ਦਾ ਹੈ। ਗੀਤ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਕਿਸ਼ੋਰ ਕੁਮਾਰ ਦੇ ਗੀਤ 'ਰਫਤਾ ਰਫਤਾ ਦੇਖੋ ਆਖ ਮੇਰੀ ਲੜ ਗਈ ਹੈ...' 'ਚ ਥਿਰਕਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਰੇਖਾ ਹੂਬਹੂ ਪ੍ਰਿਯੰਕਾ ਦੇ ਡਾਂਸ ਸਟੈੱਪ ਕਾਪੀ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਹ ਗੀਤ 1973 'ਚ ਰਿਲੀਜ਼ ਹੋਈ ਰੇਖਾ ਅਤੇ ਧਰਮਿੰਦਰ ਦੀ ਫਿਲਮ 'ਕਹਾਣੀ ਕਿਸਮਤ ਕੀ' ਦਾ ਹੈ। ਇਸ ਵੀਡੀਓ 'ਚ ਪ੍ਰਿਯੰਕਾ ਧਰਮਿੰਦਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਪ੍ਰਿਯੰਕਾ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਭਾਰਤ' 'ਚ ਨਜ਼ਰ ਆਵੇਗੀ। ਫਿਲਹਾਲ ਉਹ ਆਪਣੇ ਹਾਲੀਵੁੱਡ ਪ੍ਰੋਜੈਕਟ 'Isn't It Romantic' 'ਚ ਬਿਜ਼ੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News