ਪ੍ਰਿਯੰਕਾ ਚੋਪੜਾ ਦੇ ਮੰਗੇਤਰ ਦਾ ਲੇਟੈਸਟ ਲੁੱਕ ਬਣਿਆ ਚਰਚਾ ਦਾ ਵਿਸ਼ਾ, ਤਸਵੀਰਾਂ ਵਾਇਰਲ

Friday, September 14, 2018 2:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਇਸ ਸਮੇਂ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਮੰਗਣੀ ਤੋਂ ਬਾਅਦ ਇਹ ਪਾਵਰ ਕੱਪਲ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ।

PunjabKesari

ਪਿਛਲੇ ਦਿਨੀਂ ਨਿਕ ਤੇ ਪ੍ਰਿਅੰਕਾ ਮੈਕਸੀਕੋ 'ਚ ਸਨ। ਇਸ ਤੋਂ ਬਾਅਦ ਦੋਵੇਂ ਹੁਣ ਲਾਸ ਏਂਜਲਸ ਲਈ ਰਵਾਨਾ ਹੋਏ ਹਨ। ਨਿਕ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਇਸ ਦਾ ਕਾਰਨ ਉਨ੍ਹਾਂ ਦੀ ਨਵੀਂ ਲੁੱਕ ਹੈ।

PunjabKesari

ਵਾਈਰਲ ਹੋ ਰਹੀਆਂ ਤਸਵੀਰਾਂ 'ਚ ਨਿਕ ਨੇ ਮੁੱਛਾਂ ਰੱਖੀਆਂ ਹੋਈਆਂ ਹਨ ਪਰ ਇਸ ਅੰਦਾਜ਼ 'ਚ ਵੀ ਨਿਕ ਕਾਫੀ ਹੈਂਡਸਮ ਤੇ ਡੈਸ਼ਿੰਗ ਲੱਗ ਰਹੇ ਹਨ। ਦੇਸੀ ਗਰਲ ਵੀ ਉਨ੍ਹਾਂ ਨਾਲ ਹੈ ਤੇ ਕਾਫੀ ਖੁਸ਼ ਦਿਖਾਈ ਦੇ ਰਹੀ ਹੈ।

PunjabKesari

ਨਿਕ ਦੇ ਫੈਨਜ਼ ਉਨ੍ਹਾਂ ਦੀ ਨਵੀਂ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਭਾਰਤ 'ਚ ਮੰਗਣੀ ਕਰਨ ਤੋਂ ਬਾਅਦ ਇਹ ਜੋੜਾ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।

PunjabKesari

ਖਬਰਾਂ ਆ ਰਹੀਆਂ ਹਨ ਕਿ ਨਿਕ-ਪ੍ਰਿਯੰਕਾ ਅਗਲੇ ਮਹੀਨੇ ਅਕਤੂਬਰ 'ਚ ਵਿਆਹ ਕਰ ਲੈਣਗੇ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

PunjabKesari

ਪਿਛਲੇ ਦਿਨੀਂ ਸਲਮਾਨ ਦੀ ਫਿਲਮ 'ਭਾਰਤ' ਨੂੰ ਨਾਂਹ ਕਹਿ ਕੇ ਫਰਹਾਨ ਅਖਤਰ ਦੀ ਫਿਲਮ 'ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਕੀਤੀ ਹੈ, ਜਿਸ 'ਚ ਉਹ ਖਾਸ ਰੋਲ ਅਦਾ ਕਰਨ ਵਾਲੀ ਹੈ।

PunjabKesari PunjabKesari PunjabKesari


Edited By

Chanda Verma

Chanda Verma is news editor at Jagbani

Read More