ਨਿਊਯਾਰਕ ਦੀਆਂ ਸੜਕਾਂ ''ਤੇ ਪ੍ਰਿਯੰਕਾ ਨੇ ਹਾਲੀਵੁੱਡ ਸਹੇਲੀਆਂ ਸਮੇਤ ਕੀਤੀ ਸੋਨਾਲੀ ਬੇਂਦਰੇ ਨਾਲ ਮਸਤੀ

Friday, October 12, 2018 5:28 PM

  ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਰਿਸ਼ੀ ਕਪੂਰ ਤੇ ਪ੍ਰਿਅੰਕਾ ਚੋਪੜਾ ਵੀ ਉੱਥੇ ਮੌਜੂਦ ਹਨ। ਪ੍ਰਿਅੰਕਾ ਨਿਊਯਾਰਕ 'ਚ ਸੋਨਾਲੀ ਨਾਲ ਖੂਬ ਮਸਤੀ ਕਰ ਰਹੀ ਹੈ।

  PunjabKesari

  ਹਾਲ ਹੀ 'ਚ ਦੋਵਾਂ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੋਵਾਂ ਨਾਲ ਹਾਲੀਵੁੱਡ ਅਭਿਨੇਤਰੀ ਸੋਫੀ ਟਰਨਰ ਤੇ ਮਾਡਲ ਡਾਨਾ ਸੁਪਨਿਕ, ਸਟਾਈਲਿਸਟ ਮਿਮੀ ਕਟਰੇਲ ਵੀ ਨਜ਼ਰ ਆ ਰਹੀਆਂ ਹਨ।

  PunjabKesari

  ਪ੍ਰਿਅੰਕਾ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਗਰਲਸ ਵਿੱਲ ਬੀ ਗਰਲਸ।'' ਬੁੱਧਵਾਰ ਨੂੰ ਪ੍ਰਿਯੰਕਾ ਟਿਫਨੀ ਦੇ ਨਿਊ ਕਲੈਕਸ਼ਨ ਦੇ ਲਾਂਚਿੰਗ ਈਵੈਂਟ 'ਚ ਪਹੁੰਚੀ ਸੀ, ਜਿੱਥੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ, ਜੋ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਵੀ ਆਈਆਂ।

  PunjabKesari


  Edited By

  Chanda Verma

  Chanda Verma is news editor at Jagbani

  Read More