ਅਮਰੀਕਾ ''ਚ ਪ੍ਰਿਯੰਕਾ ਤੇ ਨਿਕ ਨੂੰ ਮਿਲਿਆ ਵਿਆਹ ਦਾ ਲਾਈਸੈਂਸ

Friday, November 9, 2018 5:13 PM
ਅਮਰੀਕਾ ''ਚ ਪ੍ਰਿਯੰਕਾ ਤੇ ਨਿਕ ਨੂੰ ਮਿਲਿਆ ਵਿਆਹ ਦਾ ਲਾਈਸੈਂਸ

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ ਨੂੰ ਅਮਰੀਕਾ 'ਚ ਵਿਆਹ ਦਾ ਲਾਈਸੈਂਸ ਮਿਲ ਗਿਆ ਹੈ। ਦੋਵੇਂ ਸਟਾਰਜ਼ ਇਸ ਸਾਲ ਦਸੰਬਰ 'ਚ ਵਿਆਹ ਕਰਵਾਉਣ ਜਾ ਰਹੇ ਹਨ। ਸੂਤਰਾਂ ਮੁਤਾਬਕ ਇਸ ਸਾਲ ਅਗਸਤ 'ਚ ਦੋਹਾਂ ਦੀ ਮੰਗਣੀ ਹੋਈ ਸੀ। ਪਿਛਲੇ ਹਫਤੇ ਦੋਵੇਂ ਬ੍ਰੇਵਰੀ ਹਿਲਸ ਕੋਰਟ ਹਾਊਸ ਗਏ ਸਨ ਅਤੇ ਉੱਥੇ ਉਨ੍ਹਾਂ ਲਾਈਸੈਂਸ ਲਈ ਜ਼ਰੂਰੀ ਦਸਤਾਵੇਜਾਂ ਦੀ ਪ੍ਰਕਿਰਿਆ ਪੂਰੀ ਕੀਤੀ।

ਤੁਹਾਨੂੰ ਦੱਸ ਦੇਈਏ ਪ੍ਰਿਯੰਕਾ ਤੇ ਨਿਕ ਨੇ ਅਗਸਤ 'ਚ ਮੁੰਬਈ 'ਚ ਰੋਕਾ ਸੈਰੇਮਨੀ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਲੈ ਕੇ ਅਧਿਕਾਰਕ ਕੀਤਾ ਸੀ। ਇਸ ਦੌਰਾਨ ਦੋਹਾਂ ਦੇ ਪਰਿਵਾਰ ਵਾਲੇ ਅਤੇ ਕੁਝ ਖਾਸ ਦੋਸਤ ਸ਼ਾਮਲ ਹੋਏ। ਰੋਕਾ ਸੈਰੇਮਨੀ 'ਚ ਸ਼ਾਮਲ ਹੋਣ ਲਈ ਨਿਕ ਜੋਨਸ ਦੇ ਮਾਤਾ-ਪਿਤਾ ਵੀ ਮੁੰਬਈ ਪਹੁੰਚੇ ਸਨ।

ਹੁਣ ਖਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਯੰਕਾ ਤੇ ਨਿਕ ਜੋਧਪੁਰ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰਨਗੇ। ਫਿਲਹਾਲ ਦੋਹਾਂ ਵਲੋਂ ਵਿਆਹ ਦੀ ਤਰੀਕ ਨੂੰ ਲੈ ਕੇ ਅਧਿਕਾਰਕ ਐਲਾਨ ਨਹੀਂ ਹੋਇਆ। ਹਾਲਾਂਕਿ ਕਿਹਾ ਜਾ ਰਿਹਾ ਹੈ ਪ੍ਰਿਯੰਕਾ-ਨਿਕ ਦੋ ਦਸੰਬਰ ਨੂੰ ਵਿਆਹ ਕਰ ਸਕਦੇ ਹਨ।


Edited By

Kapil Kumar

Kapil Kumar is news editor at Jagbani

Read More