ਇਸ ਤਰ੍ਹਾਂ ਵਾਇਰਲ ਹੋਈਆਂ ਸਨ ਪ੍ਰਿਅੰਕਾ ਦੇ ਵਿਆਹ ਦੀਆਂ ਤਸਵੀਰਾਂ

Friday, December 7, 2018 10:31 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ 1 ਦਸੰਬਰ ਨੂੰ ਕੈਥੋਲਿਕ ਤੇ ਦੋ ਦਸੰਬਰ ਨੂੰ ਹਿੰਦੂ ਰੀਤਾਂ-ਰਿਤਾਵਾਂ ਮੁਤਾਬਕ ਵਿਆਹ ਕੀਤਾ ਹੈ ਅਤੇ ਹੁਣ ਪ੍ਰਿਅੰਕਾ ਚੋਪੜਾ ਆਪਣੀ ਵੈਡਿੰਗ ਡਰੈੱਸ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ।
PunjabKesari
ਵਿਆਹ ਤੋਂ ਬਾਅਦ ਹੀ ਪ੍ਰਿਅੰਕਾ ਤੇ ਨਿੱਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ। ਸੋਸ਼ਲ ਮੀਡੀਆ 'ਤੇ ਜਿੱਥੇ ਪ੍ਰਿਅੰਕਾ ਦੀ ਲੁੱਕ ਨੂੰ ਪਸੰਦ ਕੀਤਾ, ਉੱਥੇ ਹੀ ਕੁਝ ਨੇ ਉਸ ਨੂੰ ਟਰੋਲ ਵੀ ਕੀਤਾ।
PunjabKesari
ਹਿੰਦੂ ਧਰਮ ਦੀਆਂ ਰੀਤਾਂ ਮੁਤਾਬਕ ਹੋਏ ਵਿਆਹ 'ਚ ਪਾਏ ਲਾਲ ਲਹਿੰਗੇ 'ਚ ਪ੍ਰਿਅੰਕਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਪ੍ਰਿਅੰਕਾ ਦੀ ਵੈਡਿੰਗ ਡਰੈੱਸ ਨੂੰ ਇੰਡੀਅਨ ਵੈਡਿੰਗ ਡਿਜ਼ਾਈਨਰ ਸੱਭਿਆਸਾਚੀ ਨੇ ਡਿਜ਼ਾਇਨ ਕੀਤਾ ਸੀ।
PunjabKesari
ਪ੍ਰਿਅੰਕਾ ਨੇ ਪਹਿਲਾ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਰਾਈਟਸ ਨੂੰ ਵੇਚ ਦਿੱਤਾ ਸੀ। ਇਸ ਕਾਰਨ ਉਸ ਦੀਆਂ ਤਸਵੀਰਾਂ ਜ਼ਿਆਦਾ ਸ਼ੇਅਰ ਨਹੀਂ ਕੀਤੀਆਂ ਗਈਆਂ। ਪ੍ਰਿਅੰਕਾ ਦੇ ਲਾਲ ਲਹਿੰਗੇ 'ਤੇ ਧਾਗੇ ਨਾਲ ਕੰਮ ਕੀਤਾ ਗਿਆ ਸੀ,ਜਿਸ ਦੀਆਂ ਤਸਵੀਰਾਂ ਡਿਜ਼ਾਈਨਰ ਸੱਭਿਆਸਾਚੀ ਨੇ ਖੁਦ ਇੰਸਟਾਗ੍ਰਾਮ 'ਤੇ ਪਾਈਆ ਸਨ।
PunjabKesari
ਦੱਸ ਦੇਈਏ ਕਿ ਪ੍ਰਿਅੰਕਾ ਦਾ ਲਹਿੰਗਾ 110 ਕਾਰੀਗਰਾਂ ਨੇ ਮਿਲ ਕੇ ਤਿਆਰ ਕੀਤਾ ਸੀ ਜੋ ਕੋਲਕਾਤਾ ਤੋਂ ਆਏ ਸਨ। ਇਸ ਲਹਿੰਗੇ ਨੂੰ ਤਿਆਰ ਕਰਨ 'ਚ 3,720 ਘੰਟਿਆਂ ਦਾ ਸਮਾਂ ਲੱਗਿਆ ਸੀ।


About The Author

manju bala

manju bala is content editor at Punjab Kesari