ਵਿਆਹ ਤੋਂ 10 ਦਿਨ ਬਾਅਦ ਹੀ ਨਿੱਕ ਨੇ ਪ੍ਰਿਅੰਕਾ ਨੂੰ ਕਿਹਾ ''ਅਲਵਿਦਾ''
12/13/2018 4:46:34 PM
ਮੁੰਬਈ(ਬਿਊਰੋ)— 12 ਦਸੰਬਰ ਨੂੰ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਹਾਈ ਪ੍ਰੋਫਾਈਲ ਵੈਡਿੰਗ ਅਟੈਂਡ ਕਰਨ ਤੋਂ ਬਾਅਦ ਨਿੱਕ ਜੋਨਸ ਅਮਰੀਕਾ ਰਵਾਨਾ ਹੋ ਗਏ। ਬੁੱਧਵਾਰ ਦੇਰ ਰਾਤ ਨਿੱਕ ਜੋਨਸ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਨਿੱਕ ਕੈਜੁਅਲ ਲੁੱਕ 'ਚ ਨਜ਼ਰ ਆਏ।
ਪਤੀ ਨਿੱਕ ਨੂੰ ਏਅਰਪੋਰਟ ਤੱਕ ਛੱਡਣ ਪ੍ਰਿਅੰਕਾ ਚੋਪੜਾ ਆਈ ਸੀ। ਉਨ੍ਹਾਂ ਨੇ ਗੱਡੀ 'ਚ ਬੈਠੇ ਹੋਏ ਸਪਾਟ ਕੀਤਾ ਗਿਆ। ਵਿਆਹ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਨਿੱਕ ਪ੍ਰਿਅੰਕਾ ਤੋਂ ਦੂਰ ਜਾ ਰਹੇ ਹਨ। ਵਿਆਹ ਤੋਂ ਬਾਅਦ ਤੋਂ ਨਿੱਕ ਭਾਰਤ 'ਚ ਹੀ ਸਨ।
ਖਬਰ ਹੈ ਕਿ ਜਲਦ ਹੀ ਕਪੱਲ ਮੁੰਬਈ 'ਚ ਵੈਡਿੰਗ ਰਿਸੈਪਸ਼ਨ ਦੇਣ ਵਾਲਾ ਹੈ। ਜਿਸ 'ਚ ਬਾਲੀਵੁੱਡ ਸਿਤਾਰੇ ਸ਼ਾਮਿਲ ਹੋਣਗੇ। ਬੁੱਧਵਾਰ ਨੂੰ ਨਿੱਕਅੰਕਾ ਨੇ ਈਸ਼ਾ-ਆਨੰਦ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ।
ਇਸ ਦੌਰਾਨ ਪ੍ਰਿਅੰਕਾ ਲਹਿੰਗੇ 'ਚ ਨਜ਼ਰ ਆਈ। ਉੱਥੇ ਹੀ ਨਿੱਕ ਸੂਟ 'ਚ ਹਮੇਸ਼ਾ ਦੀ ਤਰ੍ਹਾਂ ਹੈਂਡਸਮ ਲੱਗ ਰਹੇ ਸਨ। ਜੋਧਪੁਰ 'ਚ ਰਾਇਲ ਵੈਡਿੰਗ ਤੋਂ ਬਾਅਦ ਨਿੱਕਅੰਕਾ 2 ਦਿਨ ਦੇ ਟਰਿਪ 'ਤੇ ਓਮਾਨ ਗਏ ਸਨ।
ਅਦਾਕਾਰਾ ਨੇ ਨਿੱਕ ਨਾਲ ਇੰਸਟਾ 'ਤੇ ਤਸਵੀਰ ਵੀ ਸਾਂਝੀ ਕੀਤੀ ਸੀ, ਹਾਲਾਂਕਿ ਦੋਵਾਂ ਦੀ ਲੋਕੇਸ਼ਨ ਬਾਰੇ ਹੁਣ ਤੱਕ ਅਸਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਧਿਆਨ ਯੋਗ ਹੈ ਕਿ ਪ੍ਰਿਅੰਕਾ-ਨਿੱਕ ਨੇ ਜੋਧਪੁਰ ਦੇ ਉਂਮੇਦ ਭਵਨ ਪੈਲੇਸ 'ਚ ਹਿੰਦੂ ਅਤੇ ਈਸਾਈ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ ਸੀ। ਜਿਸ 'ਚ ਕਈ ਵਿਦੇਸ਼ੀ ਮਹਿਮਾਨ ਸ਼ਾਮਿਲ ਹੋਏ ਸਨ।
ਵਿਆਹ ਤੋਂ ਬਾਅਦ ਕਪੱਲ ਨੇ ਦਿੱਲੀ 'ਚ ਰਿਸੈਪਸ਼ਨ ਪਾਰਟੀ ਦਿੱਤੀ ਸੀ। ਜਿੱਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ