ਵੈਡਿੰਗ ਡਰੈੱਸ ਨੂੰ ਲੈ ਕੇ ਪ੍ਰਿਅੰਕਾ ਚੋਪੜਾ ਮੁੜ ਛਾਇਆ ਸੁਰਖੀਆਂ ''ਚ

Thursday, October 11, 2018 9:58 AM
ਵੈਡਿੰਗ ਡਰੈੱਸ ਨੂੰ ਲੈ ਕੇ ਪ੍ਰਿਅੰਕਾ ਚੋਪੜਾ ਮੁੜ ਛਾਇਆ ਸੁਰਖੀਆਂ ''ਚ

ਮੁੰਬਈ(ਬਿਊਰੋ)— ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਆਪਣੇ ਵਿਆਹ ਲਈ ਥਾਂ ਫਾਈਨਲ ਕਰ ਲਈ ਹੈ, ਜੋ ਬਾਅਦ 'ਚ ਸਿਰਫ ਅਫਵਾਹ ਨਿਕਲੀ। ਹੁਣ ਪ੍ਰਿਅੰਕਾ ਤੇ ਨਿੱਕ ਜੋਨਸ ਦੇ ਵਿਆਹ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ। ਇਸ 'ਚ ਪੀਸੀ ਨੇ ਆਪਣੀ ਵੈਡਿੰਗ ਡਰੈੱਸ ਲਈ ਡਿਜ਼ਾਈਨਰ ਨੂੰ ਚੁਣ ਲਿਆ ਹੈ। ਜੀ ਹਾਂ, ਖਬਰਾਂ ਹਨ ਕਿ ਦੇਸੀ ਗਰਲ ਪ੍ਰਿਅੰਕਾ ਨੇ ਵਿਆਹ ਦਾ ਲਹਿੰਗਾ ਫਾਈਨਲ ਕਰ ਲਿਆ ਹੈ।

Image result for priyanka chopra and nick jonas

ਉਸ ਨੇ ਕੁਝ ਦਿਨ ਪਹਿਲਾਂ ਹੀ ਇਸੇ ਸਿਲਸਿਲੇ 'ਚ ਫੈਸ਼ਨ ਡਿਜ਼ਾਈਨਰ ਅੱਬੂ ਜਾਨੀ ਤੇ ਸੰਦੀਪ ਖੋਸਲਾ ਨਾਲ ਮੁਲਾਕਾਤ ਵੀ ਕੀਤੀ ਸੀ। ਪੀਸੀ ਨੇ ਆਪਣੇ ਮੰਗਣੀ ਦੇ ਫੰਕਸ਼ਨ 'ਚ ਵੀ ਇਨ੍ਹਾਂ ਦੀ ਡਿਜ਼ਾਇਨ ਕੀਤੀ ਡਰੈੱਸ ਪਾਈ ਸੀ। ਪੀਸੀ ਨੇ ਡਿਜ਼ਾਈਨਰਾਂ ਨੂੰ 6 ਅਕਤੂਬਰ ਤੱਕ ਆਪਣੀ ਡਰੈੱਸ ਤਿਆਰ ਕਰਨ ਦੀ ਗੱਲ ਆਖੀ ਹੈ। ਖਬਰਾਂ ਦੀ ਮੰਨੀਏ ਤਾਂ ਇਹ ਕੱਪਲ ਦੋਵੇਂ ਧਰਮਾ ਦੇ ਰੀਤਾਂ-ਰਿਵਾਜਾਂ ਮੁਤਾਬਕ ਹੀ ਵਿਆਹ ਕਰੇਗਾ।

Priyanka chopra wedding lehenga by abu jani Sandeep khosla

ਇਸ ਦੇ ਨਾਲ ਹੀ ਬੀਤੇ ਦਿਨੀਂ ਪ੍ਰਿਅੰਕਾ ਲਾਲ ਡਰੈੱਸ ਪਾ ਕੇ ਸੁਰਖੀਆਂ 'ਚ ਆਈ ਸੀ। ਇਸ ਡਰੈੱਸ ਦੇ ਨਾਲ ਚਰਚਾ 'ਚ ਆਉਣ ਦਾ ਕਾਰਨ ਸੀ ਇਸ ਲਾਲ ਡਰੈੱਸ ਦੀ ਕੀਮਤ। ਦੇਸੀ ਗਰਲ ਦੀ ਇਸ ਰੈੱਡ ਡਰੈੱਸ ਦੀ ਕੀਮਤ ਢਾਈ ਲੱਖ ਰੁਪਏ ਸੀ। ਹੁਣ ਅਜਿਹੇ 'ਚ ਪੀਸੀ ਦੇ ਵਿਆਹ ਦੀ ਡਰੈੱਸ ਮਾਮੂਲੀ ਤਾਂ ਹੋਵੇਗੀ ਨਹੀਂ। ਦੇਖਦੇ ਹਾਂ ਕਿ 'ਦੇਸੀ ਗਰਲ' ਆਪਣੇ ਵਿਆਹ ਲਈ ਕੀ-ਕੀ ਖਾਸ ਤਿਆਰੀ ਕਰਦੀ ਹੈ।

Image result for priyanka chopra and nick jonas


Edited By

Sunita

Sunita is news editor at Jagbani

Read More