ਨਿੱਕ ਜੋਨਸ ਨੂੰ ਦੇਸੀ ਰੰਗ ''ਚ ਰੰਗੇਗੀ ਪ੍ਰਿਯੰਕਾ, ਇਸ ਜਗ੍ਹਾ ਹੋਵੇਗਾ ਸ਼ਾਹੀ ਵਿਆਹ

11/16/2018 5:02:20 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਤੋਂ ਬਾਅਦ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਦੀਆਂ ਤਿਆਰੀਆਂ ਵੀ ਜ਼ੋਰਾਂ ਨਾਲ ਚਲ ਰਹੀਆਂ ਹਨ। ਹਾਲਾਂਕਿ ਦੋਵਾਂ ਦੇ ਵਿਆਹ ਦੀ ਤਾਰੀਖ ਦਾ ਅਜੇ ਤੱਕ ਐਲਾਨ ਨਹੀਂ ਹੋਇਆ ਪਰ ਉਮੀਦ ਹੈ ਕਿ ਵਿਆਹ ਦਸੰਬਰ ਦੇ ਪਹਿਲੇ ਹਫਤੇ 'ਚ ਹੀ ਹੋਵੇਗਾ। ਇਸ ਵੇਲੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰਨ 'ਚ ਲੱਗਿਆ ਹੋਇਆ ਹੈ।

PunjabKesari

ਖਬਰਾਂ ਹਨ ਕਿ ਜੋਧਪੁਰ ਦੇ ਉਮੇਦ ਭਵਨ 'ਚ ਵਿਆਹ ਸ਼ਾਹੀ ਅੰਦਾਜ਼ 'ਚ ਹੋਣਾ ਹੈ। ਇਸ ਦੀਆਂ ਤਿਆਰੀਆਂ ਨਵੰਬਰ ਦੇ ਆਖਰੀ ਹਫਤੇ 'ਚ ਸ਼ੁਰੂ ਹੋ ਜਾਣਗੀਆਂ।

PunjabKesari

ਉਂਝ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਨਿੱਕ ਤੇ ਪ੍ਰਿਅੰਕਾ ਦਾ ਵਿਆਹ ਦੋ ਦਸੰਬਰ ਨੂੰ ਹੋਵੇਗਾ।

PunjabKesari

ਦੋਵਾਂ ਦੀ ਮੰਗਣੀ ਇਸੇ ਸਾਲ ਸਤੰਬਰ 'ਚ ਪ੍ਰਿਅੰਕਾ ਦੇ ਮੁੰਬਈ ਵਾਲੇ ਘਰ 'ਚ ਹੋਈ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਤੇ ਨਿੱਕ ਆਪਣੀ ਬੈਚਲਰ ਪਾਰਟੀ ਨੂੰ ਇੰਜੁਆਏ ਕਰਦੇ ਨਜ਼ਰ ਆਈ ਸੀ।

PunjabKesari

ਇਸ ਤੋਂ ਬਾਅਦ ਪ੍ਰਿਅੰਕਾ ਆਪਣੇ ਕਰੀਬੀ ਦੋਸਤਾਂ ਨਾਲ ਪਜ਼ਾਮਾ ਪਾਰਟੀ ਕਰਦੀ ਵੀ ਨਜ਼ਰ ਆਈ ਸੀ। ਆਪਣੇ ਵਿਆਹ ਦੀਆਂ ਤਿਆਰੀਆਂ ਲਈ ਫਿਲਮ ਦੀ ਸ਼ੂਟਿੰਗ ਤੋਂ ਬਰੇਕ ਲੈ ਕੇ ਆਪਣੇ ਸਹੁਰੇ ਪਰਿਵਾਰ ਨਾਲ ਜੋਧਪੁਰ ਵੀ ਜਾ ਕੇ ਆਈ ਹੈ।

PunjabKesari
ਦੱਸਣਯੋਗ ਹੈ ਕਿ ਪ੍ਰਿਅੰਕਾ ਇਸ ਸਮੇਂ ਵੀ ਪ੍ਰਿਅੰਕਾ ਆਪਣੀ ਆਉਣ ਵਾਲੀ ਫਿਲਮ 'ਸਕਾਈ ਇਜ਼ ਪਿੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਸੀ। ਹਾਲ ਹੀ 'ਚ ਪੀਸੀ ਇਸ ਫਿਲਮ ਦੀ ਸ਼ੂਟਿੰਗ ਲਈ ਦਿੱਲੀ 'ਚ ਮੌਜੂਦ ਸੀ।

PunjabKesari

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News