ਈਸ਼ਾ ਅੰਬਾਨੀ ਦੇ ਵਿਆਹ ''ਚ ਪਤੀ ਨਾਲ ਰੋਮਾਂਟਿਕ ਹੁੰਦੀ ਦਿਸੀ ਪ੍ਰਿਯੰਕਾ

12/13/2018 2:31:40 PM

ਮੁੰਬਈ (ਬਿਊਰੋ) — ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦਾ ਫੰਕਸ਼ਨ ਬੁੱਧਵਾਰ ਨੂੰ ਅੰਟੀਲੀਆ 'ਚ ਸ਼ੁਰੂ ਹੋਇਆ ਸੀ। ਈਸ਼ਾ ਦੇ ਹੋਣ ਵਾਲੇ ਪਤੀ ਆਨੰਦ ਪੀਰਾਮਲ ਬਾਰਾਤ ਲੈ ਕੇ ਅੰਟੀਲੀਆ ਪਹੁੰਚੇ ਸਨ। ਵਿਆਹ 'ਚ ਸ਼ਾਮਲ ਹੋਣ ਕਈ ਬਾਲੀਵੁੱਡ ਸੈਲੇਬਸ ਪਹੁੰਚੇ ਸਨ। ਇਸ ਵਿਆਹ ਦੇ ਫੰਕਸ਼ਨ 'ਚ ਨਵ-ਵਿਆਹੀ ਜੋੜੀ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਵੀ 'ਚ ਪਹੁੰਚੇ ਸਨ।

PunjabKesari

ਇਸ ਮੌਕੇ ਪ੍ਰਿਯੰਕਾ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। ਇਸ ਦੌਰਾਨ ਦੀਆਂ ਪ੍ਰਿਯੰਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਪ੍ਰਿਯੰਕਾ-ਨਿੱਕ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਦੀ ਇਕ ਤਸਵੀਰ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

PunjabKesari
ਦੱਸਣਯੋਗ ਹੈ ਕਿ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਕਈ ਹੋ ਸਿਤਾਰੇ ਵੀ ਪਹੁੰਚੇ ਸਨ। ਐਸ਼ਵਰਿਆ ਰਾਏ ਬੱਚਨ ਪਤੀ ਅਭਿਸ਼ੇਕ ਬੱਚਨ ਤੇ ਬੇਟੀ ਆਰਾਧਿਆ ਬੱਚਨ ਨਾਲ ਵਿਆਹ 'ਚ ਸ਼ਾਮਲ ਹੋਣ ਲਈ ਅੰਟੀਲੀਆ ਪਹੁੰਚੇ ਸਨ।

PunjabKesari

ਇਸ ਖਾਸ ਮੌਕੇ 'ਤੇ ਐਸ਼ਵਰਿਆ ਰੈੱਡ ਗੋਲਡਨ ਕਲਰ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸੀ। ਐਸ਼ਵਰਿਆ ਰਾਏ ਬੱਚਨ ਦੇ ਓਵਰਆਲ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਮੱਥੇ 'ਤੇ ਸਿੰਦੂਰ, ਭਾਰੇ ਗਹਿਣੇ, ਗਜਰਾ ਲਾਇਆ ਹੋਇਆ ਸੀ।

PunjabKesari

6 ਸਾਲ ਦੀ ਆਰਾਧਿਆ ਨੇ ਸੰਤਰੀ ਤੇ ਸੁਨਹਿਰੀ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਤੇ ਕਿਊਟ ਲੱਗ ਰਹੀ ਸੀ। ਉਥੇ ਹੀ ਅਭਿਸ਼ੇਕ ਬਲੈਕ ਕਲਰ ਦੀ ਆਊਟਫਿੱਟ 'ਚ ਨਜ਼ਰ ਆਏ।

PunjabKesari

 

 
 
 
 
 
 
 
 
 
 
 
 
 
 

Queen 😍❤🤧

A post shared by Priyanka Chopra Online (@priyankaonline) on Dec 12, 2018 at 4:53am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News