ਬਾਰਿਸ਼ ਦੌਰਾਨ ਪ੍ਰਿਅੰਕਾ ਨੇ ਨਿੱਕ ਜੋਨਸ ਨਾਲ ਕੀਤੀ ਰੋਮਾਂਟਿਕ ਐਂਟਰੀ, ਤਸਵੀਰਾਂ ਵਾਇਰਲ

Sunday, May 19, 2019 3:12 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਰਾਇਲ ਅੰਦਾਜ਼ 'ਚ 'ਕਾਨਸ' ਦੇ ਰੈੱਡ ਕਾਰਪੇਟ 'ਤੇ ਐਂਟਰੀ ਕੀਤੀ। ਇਸ ਤੋਂ ਪਹਿਲਾਂ ਪ੍ਰਿ‍ਅੰਕਾ ਦਾ ਕਾਨਸ ਲੁੱਕ ਜ਼ਿਆਦਾ ਇੰਪ੍ਰੈਸਿਵ ਨਹੀਂ ਸੀ ਪਰ ਇਸ ਸ਼ਨਿ‍ਵਾਰ ਨੂੰ ਰਾਇਲ ਲੁੱਕ 'ਚ ਪ੍ਰਿ‍ਅੰਕਾ ਅਤੇ ਨਿੱਕ ਨੇ ਪਾਵਰਫੁੱਲ ਇੰਪੈਕਟ ਪਾਇਆ।
PunjabKesari
ਪ੍ਰਿ‍ਅੰਕਾ ਚੋਪੜਾ ਸਫੈਦ ਬਰਾਈਡਲ ਗਾਊਨ 'ਚ ਨਜ਼ਰ ਆਈ। ਆਫ ਸ਼ੋਲਡਰ ਗਾਊਨ ਨਾਲ ਪ੍ਰਿ‍ਅੰਕਾ ਨੇ ਡਾਇਮੰਡ ਨੈੱਕਲੇਸ ਪਾਇਆ ਹੋਇਆ ਸੀ। ਹੇਅਰ ਸਟਾਇਲ ਨੂੰ ਸਿੰਪਲ ਰੱਖਦੇ ਹੋਏ ਪ੍ਰਿ‍ਅੰਕਾ ਨੇ ਸਿੰਪਲ ਪੋਨੀਟੇਲ ਕੀਤੀ ਸੀ। ਪ੍ਰਿ‍ਅੰਕਾ ਚੋਪੜਾ ਨੇ ਕਾਨਸ 2019 ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿ‍ਿਖਆ,''ਕਾਨਸ 2019, ਮੇਰਾ ਪਿਆਰ, ਰਿ‍ਵੇਰਾ ਰੋਮਾਂਸ।''
PunjabKesari
ਕਾਨਸ 'ਚ ਪ੍ਰਿ‍ਅੰਕਾ ਅਤੇ ਨਿੱਕ ਦੀ ਖਾਸ ਟਿਊਨਿੰਗ ਵੀ ਦੇਖਣ ਨੂੰ ਮਿਲੀ। ਦਰਅਸਲ, ਜਿਵੇਂ ਹੀ ਰੈੱਡ ਕਾਰਪੇਟ 'ਤੇ ਪ੍ਰਿਅੰਕਾ ਦੀ ਐਂਟਰੀ ਹੋਈ, ਉਦੋਂ ਹੀ ਹਲਕੀ ਬਾਰਿ‍ਸ਼ ਸ਼ੁਰੂ ਹੋ ਗਈ। ਇਸ ਬਾਰਿਸ਼ ਤੋਂ ਪ੍ਰਿਅੰਕਾ ਨੂੰ ਬਚਾਉਂਦੇ ਹੋਏ ਨਿੱਕ ਜੋਨਸ ਨੇ ਖੁਦ ਛੱਤਰੀ ਫੜ੍ਹੀ।

PunjabKesari
ਪ੍ਰਿ‍ਅੰਕਾ ਚੋਪੜਾ ਦਾ 'ਕਾਨਸ ਲੁੱਕ' ਚਰਚਾ 'ਚ ਬਣਿਆ ਹੋਇਆ ਹੈ। ਉਂਝ ਪ੍ਰਿ‍ਅੰਕਾ ਦੇ ਡਰੈੱਸਅੱਪ ਤੋਂ ਜ਼ਿਆਦਾ ਉਨ੍ਹਾਂ ਦੀਆਂ ਪ੍ਰੈਗਨੇਂਸੀ ਦੀਆਂ ਖਬਰਾਂ ਇਸ ਵਾਰ ਚਰਚਾ 'ਚ ਰਹੀਆਂ। ਇਸ ਦੀ ਵਜ੍ਹਾ ਹਾਲੀਵੁੱਡ ਅਦਾਕਾਰਾ ਦਾ ਕੁਮੈਂਟ ਅਤੇ ਪ੍ਰਿ‍ਅੰਕਾ ਦੀਆਂ ਤਸਵੀਰਾਂ ਰਹੀਆਂ। ਬਲੈਕ ਗਾਊਨ 'ਚ ਪ੍ਰਿ‍ਅੰਕਾ ਨੂੰ ਦੇਖ ਕੇ ਪ੍ਰੈਗਨੇਂਸੀ ਦੇ ਅੰਦਾਜ਼ੇ ਲਗਾਏ ਜਾਣ ਲੱਗੇ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Manju

Manju is news editor at Jagbani

Read More