''ਭਾਰਤ'' ''ਚੋਂ ਪ੍ਰਿਯੰਕਾ ਦੇ ਬਾਹਰ ਨਿਕਲਣ ਦੀ ਵਜ੍ਹਾ ਬਣੇ ਸਲਮਾਨ, ਜਾਣੋ ਕਿਵੇਂ

Thursday, September 13, 2018 4:24 PM
''ਭਾਰਤ'' ''ਚੋਂ ਪ੍ਰਿਯੰਕਾ ਦੇ ਬਾਹਰ ਨਿਕਲਣ ਦੀ ਵਜ੍ਹਾ ਬਣੇ ਸਲਮਾਨ, ਜਾਣੋ ਕਿਵੇਂ

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਛੱਡਣ ਤੋਂ ਬਾਅਦ ਉਹ ਲਗਾਤਾਰ ਪ੍ਰਿਅੰਕਾ ਚੋਪੜਾ ਬਾਰੇ ਬਿਆਨ ਦੇ ਰਹੇ ਹਨ। ਜਦੋਂਕਿ ਪ੍ਰਿਅੰਕਾ ਦੀ ਥਾਂ ਫਿਲਮ 'ਚ ਕੈਟਰੀਨਾ ਕੈਫ ਆ ਗਈ ਹੈ ਤੇ ਫਿਲਮ ਦੇ ਦੋ ਸੈਡਿਊਲਾਂ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਹੁਣ ਸਲਮਾਨ ਗਣੇਸ਼ ਚਤੁਰਥੀ ਤੋਂ ਬਾਅਦ ਫਿਲਮ ਦੇ ਤੀਜੇ ਸ਼ੈਡਿਊਲ ਲਈ ਦੁਬਈ ਰਵਾਨਾ ਹੋਣਗੇ। ਇਸ ਦੇ ਨਾਲ ਹੀ ਇਕ ਵਾਰ ਫਿਰ ਸਲਮਾਨ ਨੇ ਪ੍ਰਿਅੰਕਾ 'ਤੇ ਵਾਰ ਕੀਤਾ ਹੈ।

Image result for priyanka chopra and salman khan

ਪਹਿਲਾਂ ਖਬਰ ਸੀ ਕਿ ਪ੍ਰਿਅੰਕਾ ਨੇ ਫਿਲਮ ਨਿੱਕ ਨਾਲ ਮੰਗਣੀ ਕਾਰਨ ਛੱਡੀ ਹੈ। ਫਿਰ ਖਬਰ ਆਈ ਕਿ ਪੀਸੀ ਨੇ ਫਿਲਮ ਤੋਂ ਕਿਨਾਰਾ ਕਿਸੇ ਹਾਲੀਵੁੱਡ ਪ੍ਰੋਜੈਕਟ ਕਾਰਨ ਕੀਤਾ ਹੈ। ਹੁਣ ਕੁਝ ਵੱਖਰਾ ਹੀ ਕਾਰਨ ਸਾਹਮਣੇ ਆਇਆ ਹੈ। ਹੁਣ ਖਬਰ ਹੈ ਕਿ ਪ੍ਰਿਯੰਕਾ ਨੇ ਫਿਲਮ ਸਲਮਾਨ ਖਾਨ ਦੀ ਸੈੱਟ 'ਤੇ ਲੇਟ ਆਉਣ ਦੀ ਆਦਤ ਕਾਰਨ ਛੱਡੀ ਹੈ।

Related image

ਪ੍ਰਿਅੰਕਾ ਨੇ ਫਿਲਮ ਦਿਸ਼ਾ ਤੇ ਤੱਬੂ ਕਰਕੇ ਛੱਡੀ ਹੈ ਕਿਉਂਕਿ ਪਹਿਲਾਂ ਫਿਲਮ 'ਚ ਪ੍ਰਿਅੰਕਾ ਚੋਪੜਾ ਇਕੱਲੀ ਐਕਟਰਸ ਸੀ। ਉਸ ਤੋਂ ਬਾਅਦ ਫਿਲਮ 'ਚ ਦਿਸ਼ਾ ਪਟਾਨੀ ਤੇ ਤੱਬੂ ਦੀ ਐਂਟਰੀ ਹੋਈ। ਇਸ ਕਾਰਨ ਦੇਸੀ ਗਰਲ ਪ੍ਰੇਸ਼ਾਨ ਹੋ ਗਈ। ਇਸ ਦੇ ਨਾਲ ਹੀ ਉਹ ਸਲਮਾਨ ਦੀ ਸੈੱਟ 'ਤੇ ਲੇਟ ਆਉਣ ਦੀ ਆਦਤ ਤੋਂ ਵੀ ਵਾਕਿਫ ਸੀ।

Image result for priyanka chopra and salman khan

ਹਾਲੀਵੁੱਡ 'ਚ ਕੰਮ ਕਰਕੇ ਪ੍ਰਿਅੰਕਾ ਨੂੰ ਟਾਈਮ 'ਤੇ ਸੈੱਟ 'ਤੇ ਆਉਣ ਦੀ ਆਦਤ ਪੈ ਗਈ ਹੈ। ਦੇਸੀ ਗਰਲ ਨੂੰ ਲੱਗਿਆ ਕਿ ਉਹ ਸਲਮਾਨ ਦੀ ਇਸ ਆਦਤ ਨੂੰ ਜ਼ਿਆਦਾ ਸਮੇਂ ਲਈ ਬਰਦਾਸ਼ਤ ਨਹੀਂ ਕਰ ਪਾਵੇਗੀ। ਹੁਣ ਪ੍ਰਿਅੰਕਾ ਤੇ ਸਲਮਾਨ 'ਚੋਂ ਕੌਣ ਝੂਠ ਬੋਲ ਰਿਹਾ ਤੇ ਕੌਣ ਸੱਚ ਇਹ ਤਾਂ ਦੋਵੇਂ ਸਟਾਰ ਹੀ ਜਾਣਦੇ ਹਨ। ਪ੍ਰਿਅੰਕਾ ਨੇ ਬੇਸ਼ੱਕ 'ਭਾਰਤ' ਛੱਡ ਦਿੱਤੀ ਤੇ ਇਸ ਤੋਂ ਬਾਅਦ ਉਹ ਫਰਹਾਨ ਅਖਤਰ ਦੀ ਫਿਲਮ 'ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਕਰ ਰਹੀ ਹੈ।

Image result for priyanka chopra and salman khan


Edited By

Sunita

Sunita is news editor at Jagbani

Read More