ਪ੍ਰਿਅੰਕਾ ਦੀ ਫਿਲਮ ''ਬੇਵਾਚ'' ਨੇ ਕੀਤੀ ਵਰਲਡਵਾਈਡ 700 ਕਰੋੜ ਤੋਂ ਵੱਧ ਦੀ ਕਮਾਈ

Monday, June 19, 2017 9:12 PM
ਪ੍ਰਿਅੰਕਾ ਦੀ ਫਿਲਮ ''ਬੇਵਾਚ'' ਨੇ ਕੀਤੀ ਵਰਲਡਵਾਈਡ 700 ਕਰੋੜ ਤੋਂ ਵੱਧ ਦੀ ਕਮਾਈ

ਮੁੰਬਈ— ਆਪਣੀ ਅਦਾਕਾਰੀ ਰਾਹੀਂ ਦੁਨੀਆ ਭਰ 'ਚ ਨਾਮ ਕਮਾ ਰਹੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਪਹਿਲੀ ਬਾਲੀਵੁੱਡ ਫਿਲਮ 'ਬੇਵਾਚ' ਨੇ ਦੁਨੀਆ ਭਰ 'ਚ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ। ਆਪਣੇ ਰਿਲੀਜ਼ ਦੇ ਚੌਥੇ ਹਫਤੇ 'ਚ ਹੀ ਫਿਲਮ ਵਰਲਡਵਾਈਡ 12 ਕਰੋੜ ਡਾਲਰ ਭਾਵ ਲਗਭਗ 774 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਟਰੈਂਡ ਐਨਾਲਿਸਟ ਰਮੇਸ਼ ਬਾਲਾ ਮੁਤਾਬਕ ਸੁਪਰਸਟਾਰ ਡਵੇਨ ਜਾਨਸਨ ਤੇ ਪ੍ਰਿਅੰਕਾ ਚੋਪੜਾ ਦੀ ਇਹ ਫਿਲਮ ਲਗਭਗ 774 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਸੇਥ ਗਾਰਡਨ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ 1990 ਦੇ ਪ੍ਰਸਿੱਧ ਸ਼ੋਅ 'ਬੇਵਾਚ' ਦਾ ਫਿਲਮੀ ਬਦਲ ਹੈ। ਇਸ 'ਚ ਪਾਮੇਲਾ ਐਂਡਰਸਨ ਮਹੱਤਵਪੂਰਨ ਭੂਮਿਕਾ 'ਚ ਸੀ। ਫਿਲਮ 'ਬੇਵਾਚ' 'ਚ ਪ੍ਰਿਅੰਕਾ ਚੋਪੜਾ ਨੈਗੇਟਿਵ ਰੋਲ 'ਚ ਹੈ। ਫਿਲਮ 'ਚ ਡਵੇਨ ਜਾਨਸਨ, ਜੈਕ ਐਫਰਨ ਵਰਗੇ ਨਾਮੀ ਕਲਾਕਾਰ ਹਨ।