ਇਨ੍ਹਾਂ ਸਟਾਰਜ਼ ਦੀਆਂ ਪਤਨੀਆਂ ਨੇ ਪਤੀਆਂ ਨੂੰ ਪ੍ਰਿਯੰਕਾ ਨਾਲ ਕੰਮ ਕਰਨ 'ਤੇ ਲਗਾਇਆ ਸੀ ਬੈਨ

Wednesday, July 18, 2018 12:15 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਵਿਆਹੁਤਾ ਸਟਾਰਜ਼ ਨਾਲ ਅਫੇਅਰਜ਼ ਦੀਆਂ ਖਬਰਾਂ ਸਾਹਮਣੇ ਆਉਣੀਆਂ ਆਮ ਗੱਲ ਹੋ ਗਈ ਹੈ। ਉੱਥੇ ਇਕ ਸਮਾਂ ਅਜਿਹਾ ਵੀ ਸੀ ਜਦੋਂ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਦੇ ਅਫੇਅਰ ਦੀਆਂ ਖਬਰਾਂ ਕਾਫੀ ਚਰਚਾ 'ਚ ਸਨ। ਅਕਸ਼ੈ ਹੀ ਨਹੀਂ ਬਾਲੀਵੁੱਡ ਦੇ ਕਈ ਵਿਆਹੇ ਐਕਟਰਜ਼ ਨਾਲ ਪ੍ਰਿਯੰਕਾ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।

PunjabKesari

ਇਸ ਤੋਂ ਇਲਾਵਾ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਸਟਾਰਜ਼ ਦੀਆਂ ਪਤਨੀਆਂ ਨੇ ਪ੍ਰਿਯੰਕਾ ਨਾਲ ਆਪਣੇ ਪਤੀਆਂ ਨੂੰ ਕੰਮ ਕਰਨ 'ਤੇ ਬੈਨ ਲਗਾ ਦਿੱਤਾ ਸੀ। ਉੱਥੇ ਜੇਕਰ ਅਸੀਂ ਪ੍ਰਿਯੰਕਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਫਿਲਮਾਂ ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ ਕੀਤੀਆਂ ਹਨ। ਉਸ ਦੌਰ 'ਚ ਪ੍ਰਿਯੰਕਾ ਜਿਹੜੇ ਵੀ ਸੁਪਰਸਟਾਰ ਨਾਲ ਕੰਮ ਕਰਦੀ ਸੀ, ਉਸੇ ਨਾਲ ਉਨ੍ਹਾਂ ਦਾ ਅਫੇਅਰ ਸ਼ੁਰੂ ਹੋ ਜਾਂਦਾ ਸੀ ਅਤੇ ਇਨ੍ਹਾਂ ਸੁਪਰਸਟਾਰਜ਼ 'ਚੋਂ 2 ਨਾਂ ਅਕਸ਼ੈ ਕੁਮਾਰ ਅਤੇ ਸ਼ਾਹਰੁਖ ਖਾਨ ਦੇ ਨਾਂ ਸਭ ਤੋਂ ਟਾਪ 'ਤੇ ਆਉਂਦਾ ਹੈ।

PunjabKesari

ਇਨ੍ਹਾਂ ਦੋਹਾਂ ਨਾਲ ਪ੍ਰਿਯੰਕਾ ਦੇ ਅਫੇਅਰ ਦੀਆਂ ਖਬਰਾਂ ਜ਼ੋਰਾਂ-ਸ਼ੋਰਾਂ 'ਤੇ ਸਨ। ਪ੍ਰਿਯੰਕਾ ਆਖਿਰੀ ਵਾਰ ਅਕਸ਼ੈ ਨਾਲ ਫਿਲਮ 'ਵਕਤ' ਅਤੇ ਸ਼ਾਹਰੁਖ ਨਾਲ 'ਡੌਨ' 'ਚ ਨਜ਼ਰ ਆਈ ਸੀ। ਇਕ ਵਾਰ 'ਆਪ ਕੀ ਅਦਾਲਤ' 'ਚ ਜਦੋਂ ਅਕਸ਼ੈ ਕੁਮਾਰ ਤੋਂ ਪੁੱਛਿਆ ਗਿਆ ਕਿ ਤੁਸੀਂ ਪ੍ਰਿਯੰਕਾ ਨਾਲ ਕੰਮ ਨਾ ਕਰਨ ਦੀ ਕਸਮ ਖਾ ਚੁੱਕੇ ਹੋ ਤਾਂ ਇਸ ਦੇ ਜਵਾਬ 'ਚ ਉਨ੍ਹਾਂ ਨੇ ਕਹਿ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਅਸੀਂ ਇਕੱਠੇ 5 ਫਿਲਮਾਂ ਕਰ ਚੁੱਕੇ ਹਾਂ ਅਤੇ ਛੇਵੀਂ ਵੀ ਕਰ ਲਵਾਂਗੇ ਜੇਕਰ ਚੰਗੀ ਸਕ੍ਰਿਪਟ ਹੋਵੇ ਤਾਂ।

PunjabKesari

ਅਕਸ਼ੈ ਅਤੇ ਪ੍ਰਿਯੰਕਾ ਦੇ ਅਫੇਅਰ ਦੀਆਂ ਖਬਰਾਂ ਸਾਲ 2004 'ਚ ਫਿਲਮ 'ਐਤਰਾਜ਼' ਨਾਲ ਸਾਹਮਣੇ ਆਈਆਂ ਸਨ। ਇਸੇ ਫਿਲਮ ਦੀ ਸ਼ੂਟਿੰਗ ਨਾਲ ਹੀ ਦੋਹਾਂ ਦੇ ਪਿਆਰ ਦੇ ਚਰਚੇ ਹੋਏ ਸਨ। ਉਸ ਸਮੇਂ ਪ੍ਰਿਯੰਕਾ ਕਾਰਨ ਅਕਸ਼ੈ-ਟਵਿੰਕਲ ਵਿਚਕਾਰ ਗੋਆ 'ਚ ਲੜਾਈ ਵੀ ਖੂਬ ਹੋਈ ਸੀ, ਜਿਸ ਤੋਂ ਬਾਅਦ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਪਰਿਵਾਰ ਨੂੰ ਬਚਾਉਣ ਲਈ ਅਕਸ਼ੈ ਨੇ ਪ੍ਰਿਯੰਕਾ ਨਾਲ ਕਦੇ ਕੰਮ ਨਾ ਕਰਨ ਦੀ ਕਸਮ ਖਾਦੀ ਸੀ। ਇਸ ਤੋਂ ਬਾਅਦ ਦੋਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ।

PunjabKesari

ਉਸ ਸਮੇਂ ਅਜਿਹਾ ਵੀ ਸੁਣਨ 'ਚ ਆਇਆ ਸੀ ਕਿ ਸਾਲ 2000 ਦੇ ਦੌਰ 'ਚ ਗੌਰੀ ਖਾਨ, ਸੁਜ਼ੈਨ ਰੋਸ਼ਨ, ਟਵਿੰਕਲ ਖੰਨਾ ਨੇ ਮਿਲ ਕੇ ਪ੍ਰਿਯੰਕਾ ਚੋਪੜਾ ਨੂੰ ਆਪਣੇ ਪਤੀ ਦੀਆਂ ਫਿਲਮਾਂ 'ਚ ਬੈਨ ਕਰ ਦਿੱਤਾ ਸੀ। ਇਨ੍ਹਾਂ ਸਾਰੀਆਂ ਨੇ ਆਪਣੇ-ਆਪਣੇ ਪਤੀਆਂ ਨੂੰ ਸਾਫ ਹਿਦਾਇਤ ਦਿੱਤੀ ਸੀ ਕਿ ਉਹ ਪ੍ਰਿਯੰਕਾ ਨਾਲ ਕੋਈ ਵੀ ਫਿਲਮ ਸਾਈਨ ਨਹੀਂ ਕਰਨਗੇ।

PunjabKesari


Edited By

Chanda Verma

Chanda Verma is news editor at Jagbani

Read More