B'day: ਪ੍ਰਿਯੰਕਾ ਆਪਣੀਆਂ ਇਨ੍ਹਾਂ ਅਜੀਬੋ-ਗਰੀਬ ਤਸਵੀਰਾਂ ਨੂੰ ਨਹੀਂ ਚਾਹੇਗੀ ਦਿਖਾਉਣਾ, ਮਾਰੋ ਇਕ ਨਜ਼ਰ

7/18/2017 11:23:47 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਅੱਜ ਯਾਨੀ ਮੰਗਲਵਾਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਿਯੰਕਾ ਦਾ ਜਨਮ 18 ਜੁਲਾਈ 1982 ਨੂੰ ਜਮਸ਼ੇਦਪੁਰ ਬਿਹਾਰ ਜੋ ਕਿ ਹੁਣ ਝਾਰਖੰਡ 'ਚ ਸਥਿਤ ਵਿਚ ਹੋਇਆ।

PunjabKesari

ਉਸ ਦੇ ਪਿਤਾ ਮਰਹੂਮ ਅਸ਼ੋਕ ਚੋਪੜਾ ਅਤੇ ਮਾਂ ਮਧੁ ਚੋਪੜਾ ਆਰਮੀ 'ਚ ਸਨ। ਮਾਤਾ-ਪਿਤਾ ਦੀ ਨੌਕਰੀ ਦੇ ਚਲਦਿਆਂ ਪ੍ਰਿਯੰਕਾ ਦਾ ਬਚਪਨ ਜਮਸ਼ੇਦਪੁਰ ਤੋਂ ਇਲਾਵਾ ਦਿੱਲੀ, ਪੁਣੇ, ਲਖਨਊ, ਬਰੇਲੀ, ਚੰਡੀਗੜ, ਅਤੇ ਅੰਬਾਲਾ 'ਚ ਗੁਜ਼ਰਿਆ। ਸਾਲ 2000 'ਚ ਪ੍ਰਿਯੰਕਾ ਨੇ ਮਿਸ ਇੰਡੀਆ ਮੁਕਾਬਲੇ 'ਚ ਹਿੱਸਾ ਲਿਆ ਅਤੇ ਖਿਤਾਬ ਆਪਣੇ ਨਾਂ ਕਰਨ 'ਚ ਕਾਮਯਾਬ ਰਹੀ।

PunjabKesari

ਜਾਣਕਾਰੀ ਮੁਤਾਬਕ ਬਚਪਨ 'ਚ ਪ੍ਰਿਯੰਕਾ ਚੋਪੜਾ ਸਾਂਵਲੇ ਰੰਗ ਦੀ ਸੀ ਅਤੇ ਸਾਰੇ ਉਸ ਨੂੰ ਕਾਲੀ-ਕਲੂਟੀ ਕਹਿ ਕੇ ਚਿੜਾਉਂਦੇ ਸਨ। ਪ੍ਰਿਯੰਕਾ ਨੇ ਸਾਲ 2002 'ਚ ਸੰਨੀ ਦਿਓਲ ਦੀ ਫਿਲਮ 'ਦਿ ਹੀਰੋ: ਲਵ ਸਟੋਰੀ ਆਫ ਸਪਾਈ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ।

PunjabKesari

ਹਾਲਾਂਕਿ ਇਸ ਤੋਂ ਪਹਿਲਾਂ ਡਾਇਰੈਕਟਰ ਅੱਬਾਸ ਦੀ ਫਿਲਮ 'ਹਮਰਾਜ਼' ਉਸ ਨੂੰ ਆਫਰ ਕੀਤੀ ਗਈ ਸੀ ਪਰ ਕਿਸੇ ਕਾਰਨ ਉਹ ਉਸ ਦਾ ਹਿੱਸਾ ਨਾ ਬਣ ਸਕੀ। ਫਿਲਮ 'ਦਿ ਹੀਰੋ' ਤੋਂ ਬਾਅਦ ਪ੍ਰਿੰਯਕਾ ਨੇ 'ਅੰਦਾਜ਼', 'ਮੁਝਸੇ ਸ਼ਾਦੀ ਕਰੋਗੀ', 'ਡੌਨ', 'ਕਮੀਨੇ ਫੈਸ਼ਨ', 'ਅਗਨੀਪਥ', 'ਬਰਫੀ', 'ਕ੍ਰਿਸ਼ 3', 'ਗੁੰਡੇ', 'ਮੈਰੀਕਾਮ', 'ਦਿਲ ਧੜਕਨੇ', 'ਬਾਜੀਰਾਓ ਮਸਤਾਨੀ' ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਉਹ ਹਾਲੀਵੁੱਡ 'ਚ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਾਂਵਲਾ ਰੰਗ ਹੋਣ ਦੇ ਕਾਰਨ ਪ੍ਰਿਯੰਕਾ ਨੂੰ ਲੋਕਾਂ ਦੇ ਤਾਅਨੇ ਵੀ ਸੁਣਨੇ ਪਏ ਸਨ ਪਰ ਇਹ ਕੋਈ ਵੀ ਨਹੀਂ ਜਾਣਦਾ ਸੀ ਕਿ ਬਚਪਨ 'ਚ ਕਾਲੀ-ਕਲੂਟੀ ਦਿਖਣ ਵਾਲੀ ਇਹ ਲੜਕੀ ਇਕ ਦਿਨ ਪੂਰੀ ਦੁਨੀਆ 'ਚ ਆਪਣਾ ਅਤੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰੇਗੀ।

PunjabKesari

ਪ੍ਰਿਯੰਕਾ ਨੂੰ ਜੇਕਰ ਇਸ ਦੇ ਮਾਤਾ-ਪਿਤਾ ਦਾ ਖੁੱਲ੍ਹਾ ਸਮਰਥਨ ਨਾ ਮਿਲਿਆ ਹੁੰਦਾ ਤਾਂ ਉਹ ਅੱਜ ਇੰਡਸਟਰੀ 'ਚ ਰਾਜ ਨਾ ਕਰਦੀ ਹੁੰਦੀ।

PunjabKesariPunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News