ਇੰਸਟਾਗ੍ਰਾਮ 'ਤੇ ਪ੍ਰਿਅੰਕਾ ਦੇ ਪ੍ਰਸੰਸ਼ਕਾਂ ਦੀ ਗਿਣਤੀ ਹੋਈ 4 ਕਰੋੜ

Thursday, May 16, 2019 9:04 AM
ਇੰਸਟਾਗ੍ਰਾਮ 'ਤੇ ਪ੍ਰਿਅੰਕਾ ਦੇ ਪ੍ਰਸੰਸ਼ਕਾਂ ਦੀ ਗਿਣਤੀ ਹੋਈ 4 ਕਰੋੜ

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਜਲਦ ਹੀ ਬਾਲੀਵੁੱਡ ਫਿਲਮ 'ਸਕਾਈ ਸਿਜ਼ ਪਿੰਕ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਫਰਹਾਨ ਅਖਤਰ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਪ੍ਰਿਅੰਕਾ ਦੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਫਾਲੋਓਰਜ਼ ਦੀ ਗਿਣਤੀ 40 ਮਿਲੀਅਨ ਤੱਕ ਪਹੁੰਚ ਗਈ ਹੈ। ਇਸ ਦੀ ਜਾਣਕਾਰੀ ਪ੍ਰਿਅੰਕਾ ਨੇ ਖੁਦ ਵੀਡੀਓ ਸ਼ੇਅਰ ਕਰ ਦਿੱਤੀ ਹੈ।

 
 
 
 
 
 
 
 
 
 
 
 
 
 

Biiiiiigggg shoutout to my #InstaFam!!! 💞 You guys have my heart! Sending love and hugs to each one of you for being a part of my journey! ❤🥰 #ILoveYouAll #40MillionStrong #PCManiacs

A post shared by Priyanka Chopra Jonas (@priyankachopra) on May 14, 2019 at 12:09pm PDT

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਕੈਪਸ਼ਨ ਵੀ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਦੇ ਚਿਹਰੇ ਤੋਂ ਖੁਸ਼ੀ ਵੀ ਸਾਫ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪ੍ਰਿਅੰਕਾ ਇਕ ਅਜਿਹੀ ਸਟਾਰ ਬਣ ਗਈ ਹੈ, ਜਿਸ ਦੇ ਫਾਲੋਓਰਜ਼ ਦੀ ਗਿਣਤੀ 40 ਮਿਲੀਅਨ 'ਤੇ ਪਹੁੰਚ ਗਈ ਹੈ। ਪ੍ਰਿਅੰਕਾ ਤੇ ਹਾਲੀਵੁੱਡ ਪੌਪ ਸਿੰਗਰ ਨਿੱਕ ਜੋਨਸ ਨੇ ਪਿਛਲੇ ਸਾਲ ਵਿਆਹ ਕੀਤਾ ਹੈ ਜਿਸ ਤੋਂ ਬਾਅਦ ਪ੍ਰਿਅੰਕਾ ਦੀ ਫੈਨ ਫਾਲੋਓਇੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ।


Edited By

Manju

Manju is news editor at Jagbani

Read More