ਪ੍ਰਿਯੰਕਾ ਨੇ ਸ਼ਰੇਆਮ ਦਿਖਾਈ ਅੰਗੇਜਮੈਂਟ ਰਿੰਗ, ਕੀ ਦੇਸੀ ਗਰਲ ਨੇ ਕਨਫਰਮ ਕਰ ਦਿੱਤੀ ਨਿੱਕ ਨਾਲ ਮੰਗਣੀ?

8/16/2018 12:08:52 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਅਮਰੀਕੀ ਬੁਆਏਫ੍ਰੈਂਡ ਨਿਕ ਨੂੰ ਲੈ ਕੇ ਅੱਜਕਲ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਖਬਰ ਹੈ ਕਿ ਪ੍ਰਿਯੰਕਾ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਜਲਦ ਇਕ ਵੱਡਾ ਖੁਲਾਸਾ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀਆਂ ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਨੇ ਮੁੰਬਈ 'ਚ 18 ਅਗਸਤ ਨੂੰ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਹੈ, ਜਿੱਥੇ ਨਿਕ ਆਪਣੇ ਪਰਿਵਾਰ ਨਾਲ ਸ਼ਿਰਕਤ ਕਰਨਗੇ। ਇਸ ਪਾਰਟੀ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦਾ ਬੇਹੱਦ ਖਾਸ ਅੰਦਾਜ਼ ਦੇਖਣ ਨੂੰ ਮਿਲਿਆ। ਜੀ ਹਾਂ ਮੀਡੀਆ ਨੂੰ ਦੇਖ ਅੰਗੇਜਮੈਂਟ ਰਿੰਗ ਲੁਕਾਉਣ ਵਾਲੀ ਪ੍ਰਿਯੰਕਾ ਚੋਪੜਾ, ਰਵੀਨਾ ਟੰਡਨ ਨਾਲ ਇਸ ਤਸਵੀਰ 'ਚ ਆਪਣੀ ਅੰਗੇਜਮੈਂਟ ਰਿੰਗ ਦਿਖਾਉਂਦੀ ਨਜ਼ਰ ਆਈ।

PunjabKesari


ਰਵੀਨਾ ਟੰਡਨ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਸ ਤਸਵੀਰ 'ਚ ਪ੍ਰਿਯੰਕਾ ਚੋਪੜਾ ਦੀ ਖੂਬਸੂਰਤ ਡਾਇਮੰਡ ਰਿੰਗ ਸਾਫ ਦੇਖੀ ਜਾ ਸਕਦੀ ਹੈ। ਤਸਵੀਰ 'ਚ ਪ੍ਰਿਯੰਕਾ ਰਵੀਨਾ ਨਾਲ ਪਾਊਟ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਰਵੀਨਾ ਨੇ ਲਿਖਿਆ, ''ਪਾਊਟ ਬਣਾਉਂਦਿਆਂ ਮੈਂ ਅਤੇ ਪ੍ਰਿਯੰਕਾ।''

PunjabKesari

ਪ੍ਰਿਯੰਕਾ ਚੋਪੜਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਫਿਲਮ 'ਭਾਰਤ' ਛੱਡਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਅੱਜਕਲ ਆਪਣੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਪ੍ਰਿੰਯਕਾ ਚੋਪੜਾ ਨਾਲ ਫਰਹਾਨ ਅਖਤਰ ਵੀ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News