ਦੇਸੀ ਗਰਲ ਪ੍ਰਿਯੰਕਾ ਨੇ ਇਸ ਔਰਤ ਨੂੰ ਦੱਸਿਆ ਆਪਣੀ ''ਗਰਲ ਹੀਰੋ'', ਕੀਤੀ ਰੱਜ ਕੇ ਪ੍ਰਸ਼ੰਸਾ

Friday, October 13, 2017 10:00 AM
ਦੇਸੀ ਗਰਲ ਪ੍ਰਿਯੰਕਾ ਨੇ ਇਸ ਔਰਤ ਨੂੰ ਦੱਸਿਆ ਆਪਣੀ ''ਗਰਲ ਹੀਰੋ'', ਕੀਤੀ ਰੱਜ ਕੇ ਪ੍ਰਸ਼ੰਸਾ

ਲਾਸ ਏਂਜਲਸ(ਬਿਊਰੋ)— ਆਪਣੇ ਅੰਦਰ ਆਤਮ-ਵਿਸ਼ਵਾਸ ਜਗਾਉਣ ਲਈ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਦਾ ਧੰਨਵਾਦ ਕਰਦੇ ਹੋਏ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਲੜਕੀਆਂ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ 'ਚ ਆਪਣਾ ਯੋਗਦਾਨ ਦੇਣ। 35 ਸਾਲਾ ਅਦਾਕਾਰਾ ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਨਾਲ ਇਕ ਪਿਆਰ ਭਰੀ ਤਸਵੀਰ ਲਾਈ ਹੈ ਅਤੇ ਦਿਲ ਨੂੰ ਛੂਹ ਲੈਣ ਵਾਲਾ ਪ੍ਰੇਰਣਾਦਾਇਕ ਸੰਦੇਸ਼ ਲਿਖਿਆ ਹੈ।

 

A post shared by Priyanka Chopra (@priyankachopra) on

ਕੌਮਾਂਤਰੀ ਬਾਲਿਕਾ ਦਿਵਸ 'ਤੇ ਪ੍ਰਿਯੰਕਾ ਨੇ ਲਿਖਿਆ ਕਿ ਮੇਰੀ ਮਾਂ ਮੇਰੀ ਗਰਲ ਹੀਰੋ ਹੈ। ਉਹ ਹਿੰਮਤ ਵਾਲੀ ਔਰਤ ਹੈ, ਜੋ ਇਕ ਛੋਟੇ ਸ਼ਹਿਰ ਤੋਂ ਆਉਂਦੀ ਹੈ ਅਤੇ ਆਪਣੇ ਸੁਪਨੇ ਸਾਕਾਰ ਕਰਨ ਲਈ ਘਰ ਤੋਂ ਬਾਹਰ ਨਿਕਲੀ। ਉਹ ਫੌਜ ਵਿਚ ਡਾਕਟਰ ਸੀ ਅਤੇ ਉਸਦੇ ਕੋਲ ਅੱਠ ਤੋਂ ਵੱਧ ਮੈਡੀਕਲ ਸਰਟੀਫਿਕੇਟ ਹਨ। ਉਹ ਇਕ ਪਾਇਲਟ ਹੈ ਅਤੇ 9 ਭਾਸ਼ਾਵਾਂ ਬੋਲ ਸਕਦੀ ਹੈ। ਉਸਨੇ ਮੈਨੂੰ ਸਿਖਾਇਆ ਕਿ ਮੈਂ ਕੁੱਝ ਵੀ ਕਰ ਸਕਦੀ ਹਾਂ, ਜੋ ਮੈਂ ਚਾਹੁੰਦੀ ਹਾਂ।