'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' ਨਾਲ ਨਵਾਜਿਆ ਜਾਵੇਗਾ ਦੇਸੀ ਗਰਲ ਪ੍ਰਿਅੰਕਾ ਨੂੰ

5/29/2017 1:40:30 PM

ਨਵੀਂ ਦਿੱਲੀ— ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਜਲਦ ਹੀ ਰਿਲੀਜ਼ ਹੋਣ ਵਾਲੀ ਹ, ਜਿਸ 'ਚ ਪ੍ਰਿਅੰਕਾ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। 1 ਜੂਨ ਨੂੰ ਪ੍ਰਿਅੰਕਾ ਚੋਪੜਾ ਅਤੇ ਉਨ੍ਹਾਂ ਦੀ ਮਾਂ ਮਧੂ ਚੋਪੜਾ ਨੂੰ 'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' ਨਾਲ ਨਵਾਜਿਆ ਜਾਵੇਗਾ। 'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' ਦੇ ਕੈਟਾਗਰੀ ਨਿਰਧਾਰਿਤ ਕਰਨ ਵਾਲੀ ਟੀਮ ਨੇ ਇਹ ਫੈਸਲਾ ਲਿਆ ਹੈ ਅਤੇ ਪ੍ਰਿਅੰਕਾ ਨੂੰ ਇਹ ਐਵਾਰਡ ਦੁਨੀਆ ਭਰ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਅਤੇ ਵਿਸ਼ਵ ਪੱਧਰ 'ਤੇ ਚੰਗਾ ਪਰਫਾਰਮ ਕਰਨ ਲਈ ਦਿੱਤਾ ਜਾ ਰਿਹਾ ਹੈ। ਜਦੋਂ ਕਿ ਉਨ੍ਹਾਂ ਦੀ ਮਾਂ ਮਧੂ ਚੋਪੜਾ ਨੂੰ ਇਹ ਐਵਾਰਡ ਮਰਾਠੀ ਫਿਲਮ 'ਵੈਂਟੀਲੇਟਰ' ਲਈ ਦਿੱਤਾ ਜਾਵੇਗਾ। ਇਸ ਵਾਰ 'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' 'ਚ ਇੰਟਰਨੈਸ਼ਨਲੀ ਚੰਗਾ ਪਰਫਾਰਮ ਕਰਨ ਲਈ ਐਕਟਰ ਦੀ ਨਵੀਂ ਕੈਟੇਗਰੀ ਬਣਾਈ ਗਈ ਹੈ । ਮਧੂ ਚੋਪੜਾ ਫਿਲਮ ' ਵੈਂਟੀਲੇਟਰ' ਦੀ ਨਿਰਮਾਤਾ ਰਹਿ ਚੁੱਕੀ ਹੈ ਅਤੇ ਇਸ ਫਿਲਮ ਨੂੰ ਨੈਸ਼ਨਲ ਐਵਾਰਡ ਨਾਲ ਨਵਾਜਿਆ ਵੀ ਗਿਆ ਹੈ।
'ਦਾਦਾ ਸਾਹਿਬ ਫਾਲਕੇ ਐਵਾਰਡ' ਦੇ ਚੇਅਰਮੈਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਪ੍ਰਿਅੰਕਾ ਅਤੇ ਮਧੂ ਚੋਪੜਾ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਨਾਲ ਹੀ ਪ੍ਰਿਅੰਕਾ ਨੂੰ ਅਸੀਂ ਇਹ ਐਵਾਰਡ ਲੈਣ ਲਈ ਆਪ ਬੁਲਾਇਆ ਹੈ । ਪ੍ਰਿਅੰਕਾ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪ ਭਾਰਤ ਆ ਕੇ ਇਹ ਐਵਾਰਡ ਲਵੇ। ਦੱਸ ਦਈਏ ਕਿ 'ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ' ਮੁੰਬਈ ਦਾ ਲੋਕਲ ਐਵਾਰਡ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News