ਇਕ ਅਜਿਹਾ ਬਾਪ ਜਿਸਨੇ ਕਰਵਾਈ ਆਪਣੀ ਕੁੜੀ ਦੀ ''ਹਾਫ਼ ਮੈਰਿਜ''

9/24/2017 9:03:04 AM

ਮੁੰਬਈ(ਹਰਲੀਨ ਕੌਰ)— ਅਸੀਂ ਸਾਰਿਆਂ ਨੇ ਪਿਆਰ ਦੀਆਂ ਅਧੂਰੀਆਂ ਕਹਾਣੀਆਂ ਕਈ ਸੁਣੀਆਂ ਹੋਣਗੀਆਂ ਪਰ ਅਧੂਰੇ ਵਿਆਹ ਦੀ ਕਹਾਣੀ ਕਿਹੋ ਜਿਹੀ ਹੋਵੇਗੀ? ਇਕ ਅਜਿਹਾ ਅਨੋਖਾ ਵਿਆਹ ਜਿਸ ਵਿਚ ਨਾ ਹੀ ਕੋਈ ਬੈਂਡ ਬਾਜਾ ਅਤੇ ਨਾ ਹੀ ਬਾਰਾਤ। ਸਿਰਫ ਫੇਰਿਆਂ ਨੇ ਹੀ ਬਦਲ ਦਿੱਤੀ ਅਰਜੁਨ (ਤਰੁਣ ਮਹਿਲਾਨੀ) ਅਤੇ ਚਾਂਦਨੀ (ਪ੍ਰਿਯੰਕਾ ਪੁਰੋਹਿਤ) ਦੀ ਜ਼ਿੰਦਗੀ। ਐਂਡ ਟੀ. ਵੀ. 'ਤੇ 25 ਸਤੰਬਰ ਤੋਂ ਤੁਸੀਂ ਦੇਖੋਗੇ ਰਾਜਨੀਤੀ ਅਤੇ ਨਫਰਤ ਨਾਲ ਬੁਣੀ ਗਈ 'ਹਾਫ ਮੈਰਿਜ' ਦੀ ਕਹਾਣੀ। ਕਾਨਪੁਰ ਸ਼ਹਿਰ ਨੂੰ ਦਰਸਾਉਂਦਾ ਇਹ ਸੀਰੀਅਲ ਮਿਡਲ ਕਲਾਸ ਲੜਕੇ ਅਰਜੁਨ ਅਤੇ ਅਮੀਰ ਘਰ ਦੀ ਲੜਕੀ ਚਾਂਦਨੀ ਦੀ ਕਹਾਣੀ ਨੂੰ ਪੇਸ਼ ਕਰੇਗਾ। ਰਾਜਨੀਤਕ ਨੇਤਾ ਅਤੇ ਚਾਂਦਨੀ ਦੇ ਪਿਤਾ ਦੇ ਕਿਰਦਾਰ ਵਿਚ ਵਨਰਾਜ (ਸਤਿਆਜੀਤ ਸ਼ਰਮਾ) ਦਿਖਾਈ ਦੇਣਗੇ, ਜਿਨ੍ਹਾਂ ਨੇ ਸ਼ੋਅ ਦੇ ਬਾਰੇ ਗੱਲ ਕਰਦੇ ਦੱਸਿਆ ਕਿ ਇਸ ਵਿਚ ਤੁਹਾਨੂੰ ਬਹੁਤ ਸਾਰਾ ਡਰਾਮਾ ਦੇਖਣ ਨੂੰ ਮਿਲੇਗਾ ਪਰ ਗੰਦੀ ਰਾਜਨੀਤੀ ਨਹੀਂ, ਸਗੋਂ ਮਿਆਰੀ ਰਾਜਨੀਤੀ ਦੇਖਣ ਨੂੰ ਮਿਲੇਗੀ। ਪਿਤਾ ਦੁਆਰਾ ਪਲੈਨ ਕੀਤੇ ਹੋਏ ਇਸ ਵਿਆਹ ਵਿਚ ਹਰ ਰਸਮ ਹੋਈ ਸਿੰਦੂਰ, ਮੰਗਲ ਸੂਤਰ, ਫੇਰੇ ਸਭ ਕੁਝ ਹੋਇਆ ਪਰ ਇਸ ਵਿਆਹ ਵਿਚ ਪਿਆਰ ਦੀ ਥਾਂ 'ਤੇ ਨਫਰਤ ਹੈ। ਸਪਲਿਟਸਵਿਲਾ ਸੀਜ਼ਨ-7 ਦਾ ਹਿੱਸਾ ਰਹਿ ਚੁਕੀ ਪ੍ਰਿਯੰਕਾ ਚਾਂਦਨੀ ਦੇ ਕਿਰਦਾਰ ਨੂੰ ਨਿਭਾ ਰਹੀ ਹੈ। 
ਪ੍ਰਿਯੰਕਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਅਸਲ ਜ਼ਿੰਦਗੀ ਵਿਚ ਉਹ ਥੋੜ੍ਹੀ ਫਿਲਮੀ ਹੈ। ਪ੍ਰਿਯੰਕਾ ਲਈ ਚਾਂਦਨੀ ਦੇ ਕਿਰਦਾਰ ਵਿਚ ਢਲਣਾ ਥੋੜ੍ਹਾ ਚੁਣੌਤੀ ਵਾਲਾ ਕੰਮ ਸੀ ਕਿਉਂਕਿ ਅਸਲ ਜ਼ਿੰਦਗੀ ਵਿਚ ਹਰ ਸਮੇਂ ਹੱਸਣ ਖੇਡਣ ਵਾਲੀ ਪ੍ਰਿਯੰਕਾ ਨੇ ਘੱਟ ਬੋਲਣ ਵਾਲੀ ਲੜਕੀ ਦਾ ਰੋਲ ਨਿਭਾਉਣਾ ਸੀ, ਜੋ ਉਨ੍ਹਾਂ ਲਈ ਥੋੜ੍ਹਾ ਮੁਸ਼ਕਿਲ ਰਿਹਾ। ਪੰਜ ਸ਼ੋਆਂ ਵਿਚ ਕੰਮ ਕਰਨ ਤੋਂ ਬਾਅਦ ਪਹਿਲੀ ਵਾਰ ਲੀਡ ਰੋਲ ਵਿਚ ਦਿਖਣ ਵਾਲੀ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜ ਸ਼ੋਅ ਕਰਨ ਤੋਂ ਬਾਅਦ ਖੁਦ ਦੀ ਐਕਟਿੰਗ ਵਿਚ ਕਾਫੀ ਬਦਲਾਅ ਨਜ਼ਰ ਆਇਆ ਹੈ ਕਿਉਂਕਿ ਉਨ੍ਹਾਂ ਦਾ ਕੋਈ ਐਕਟਿੰਗ ਬੈਕਗ੍ਰਾਊਂਡ ਨਹੀਂ ਸੀ। ਦੂਜੇ ਪਾਸੇ 'ਅਰਜੁਨ' ਦਾ ਕਿਰਦਾਰ ਨਿਭਾਅ ਰਹੇ ਤਰੁਣ ਦਾ ਕਹਿਣਾ ਹੈ ਕਿ ਸ਼ੋਅ 'ਚ ਜੋ ਕਿਰਦਾਰ ਉਹ ਨਿਭਾਅ ਰਹੇ ਹਨ, ਉਸ ਦੇ ਮਨੁੱਖਤਾ ਨਾਲ ਜੁੜੀਆਂ ਕੁੱਝ ਗੱਲਾਂ ਉਨ੍ਹਾਂ ਦੇ ਅੰਦਰ ਵੀ ਹਨ। ਇਸ ਤੋਂ ਇਲਾਵਾ ਤਰੁਣ ਨੇ ਦੱਸਿਆ ਕਿ ਅੱਜ ਦੇ ਸਮੇਂ 'ਚ ਟੀ. ਵੀ. ਦਾ ਆਪਣਾ ਇਕ ਵੱਖਰਾ ਮੁਕਾਮ ਹੈ, ਇਸ ਲਈ ਇਸ ਦੀ ਪਹੁੰਚ ਜ਼ਿਆਦਾ ਲੋਕਾਂ ਤੱਕ ਹੈ। ਤਰੁਣ ਨੇ ਸਭ ਤੋਂ ਪਹਿਲਾਂ ਐਡ ਫਿਲਮਾਂ, ਫਿਰ ਥੀਏਟਰ ਅਤੇ ਹੁਣ ਟੀ. ਵੀ. ਵੱਲ ਰੁਖ ਕੀਤਾ। 'ਚਾਂਦ ਛਿਪਾ ਬਾਦਲ ਮੇਂ' ਅਤੇ 'ਬਾਜ਼ੀਗਰ' ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਤਰੁਣ ਕਹਿੰਦੇ ਹਨ ਕਿ ਡੇਲੀਸੋਪ 'ਚ ਬਤੌਰ ਲੀਡ ਇਹ ਮੇਰਾ ਪਹਿਲਾ ਸ਼ੋਅ ਹੈ। ਅਧੂਰੇ ਵਿਆਹ ਵਾਲੇ ਇਸ ਕਪਲ 'ਚ ਕੀ ਕਦੀ ਪਿਆਰ ਹੋਵੇਗਾ ਜਾਂ ਫਿਰ ਰਾਜਨੀਤੀ ਇਨ੍ਹਾਂ ਦੀ ਜ਼ਿੰਦਗੀ 'ਤੇ ਭਾਰੀ ਪਵੇਗੀ। ਇਹ ਤੁਹਾਨੂੰ ਪਤਾ ਲੱਗੇਗਾ 25 ਸਤੰਬਰ ਨੂੰ ਰਾਤ 7.30 ਵਜੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News