ਪ੍ਰਿਯੰਕਾ ਨੇ ਪਤੀ ਨਿਕ ਨੂੰ ਪ੍ਰੇਮਿਕਾ ਨਾਲ ਗੱਲ ਕਰਦਿਆ ਫੜ੍ਹਿਆ ਰੰਗੇ ਹੱਥੀ

Friday, March 15, 2019 9:02 AM

ਮੁੰਬਈ (ਬਿਊਰੋ) — ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਬਣ ਗਈ ਹੈ। ਦੱਸ ਦਈਏ ਕਿ ਹਾਲ ਹੀ 'ਚ ਨਿਕ ਨੇ ਪ੍ਰਿਯੰਕਾ ਨੂੰ ਲਗਜ਼ਰੀ ਕਾਰ ਤੋਹਫੇ 'ਚ ਦਿੱਤੀ ਸੀ ਪਰ ਇਸ ਦੇ ਚੱਲਦਿਆ ਇਹ ਜੋੜੀ ਇਕ ਵਾਰ ਫਿਰ ਖਬਰਾਂ 'ਚ ਹੈ ਕਿਉਂਕਿ ਪ੍ਰਿਯੰਕਾਂ ਨੂੰ ਹਾਲ ਹੀ 'ਚ ਪਤਾ ਲੱਗਾ ਹੈ ਕਿ ਨਿਕ ਆਪਣੀ ਸਾਬਕਾ ਪ੍ਰੇਮਿਕਾ ਨਾਲ ਫੋਨ 'ਤੇ ਗੱਲਾਂ ਕਰਦੇ ਹਨ। ਇਸ ਗੱਲ ਬਾਰੇ ਜਦੋਂ ਪ੍ਰਿਯੰਕਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਤਰ੍ਹਾਂ ਦਾ ਰੀਐਕਸ਼ਨ ਦਿੱਤਾ ਕਿ ਪ੍ਰਿਯੰਕਾ ਦੀ ਗੱਲ ਸੁਣ ਕੇ ਨਿਕ ਦੀ ਸਾਬਕਾ ਪ੍ਰੇਮਿਕਾ ਮਾਈਲੀ ਵੀ ਹੈਰਾਨ ਰਹਿ ਗਈ ਹੋਵੇਗੀ।
PunjabKesari
ਦਰਅਸਲ ਮਾਈਲੀ ਨੇ ਨਿਕ ਨੂੰ ਇਕ ਪੁਰਾਣੀ ਤਸਵੀਰ ਭੇਜੀ ਸੀ। ਇਸ ਤਸਵੀਰ 'ਚ ਮਾਈਲੀ ਨਾਲ ਉਸ ਦੀ ਛੋਟੀ ਭੈਣ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਮਾਈਲੀ ਨੇ ਜੋਨਸ ਬ੍ਰਦਰ ਦੀ ਟੀ ਸ਼ਰਟ ਪਾਈ ਹੋਈ ਹੈ। ਇਸ ਤਸਵੀਰ 'ਤੇ ਨਿਕ ਨੇ ਕੁਮੈਂਟ ਕਰਦੇ ਹੋਏ ਲਿਖਿਆ ਸੀ ''ਇਹ ਤਸਵੀਰ ਵਾਕਏ ਹੀ ਹੌਟ ਹੈ।'' ਇਸ ਤੋਂ ਬਾਅਦ ਮਾਈਲੀ ਨੇ ਇਸ ਤਸਵੀਰ ਦਾ ਸਕ੍ਰੀਨ ਸ਼ੋਟ ਲੈ ਕੇ ਆਪਣੀ ਪਰਸਨਲ ਚੈਟ 'ਤੇ ਪਾ ਦਿੱਤਾ।

PunjabKesari

ਇਸ ਤੋਂ ਬਾਅਦ ਇਹ ਤਸਵੀਰ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਇਹ ਸੁਰਖੀਆਂ ਦਾ ਕਾਰਨ ਬਣ ਗਈ। ਜਦੋਂ ਇਹ ਤਸਵੀਰ ਪ੍ਰਿਯੰਕਾ ਕੋਲ ਪਹੁੰਚੀ ਤਾਂ ਉਸ ਨੇ ਕੁਮੈਂਟ 'ਚ ਲਿਖਿਆ ਕਿ ਹਾਹਾ ਹਬੀ ਸਹੀ ਹਨ ਇਹ ਤਸਵੀਰ ਅਸਲ 'ਚ ਹੌਟ ਹੈ। ਪ੍ਰਿਯੰਕਾ ਦੇ ਇਸ ਰਿਐਕਸ਼ਨ ਤੋਂ ਸਾਫ ਹੋ ਜਾਂਦਾ ਹੈ ਉਹ ਕਿੰਨੀ ਚੰਗੀ ਪਤਨੀ ਹੈ।


 


Edited By

Sunita

Sunita is news editor at Jagbani

Read More