ਜਦੋਂ ਲੋਕਾਂ ਨੂੰ ਧੋਖਾ ਦੇਣ ਲਈ ਦੇਸੀ ਗਰਲ ਨੇ ਕੀਤੀ ਬਚਕਾਨੀ ਹਰਕਤ, ਅੱਜ ਤੱਕ ਹੈ ਅਫਸੋਸ

9/10/2017 9:27:10 AM

ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਫੇਅਰਨੈੱਸ ਕ੍ਰੀਮ ਨੂੰ ਐਂਡੋਰਸ ਕਰਨਾ ਗਲਤ ਮੰਨਦੀ ਹੈ। ਉਸਨੇ ਮੰਨਿਆ ਕਿ ਉਸਨੇ ਜੋ ਇਕ ਵਾਰ ਗੋਰਾ ਬਣਾਉਣ ਵਾਲੀ ਕ੍ਰੀਮ ਨੂੰ ਐਂਡੋਰਸ ਕੀਤਾ ਸੀ, ਉਹ ਉਸਦੀ ਗਲਤੀ ਸੀ। ਇਸਦਾ ਉਸ ਨੂੰ ਹਮੇਸ਼ਾ ਅਫਸੋਸ ਰਹੇਗਾ।
ਪ੍ਰਿਯੰਕਾ ਨੇ ਕਿਹਾ ਕਿ ਗੱਲ ਉਸ ਸਮੇਂ ਦੀ ਹੈ, ਜਦੋਂ ਉਸਦੀ ਉਮਰ 18 ਸਾਲ ਸੀ ਅਤੇ ਉਹ ਆਪਣੀ ਚਮੜੀ ਦੇ ਰੰਗ ਕਾਰਨ ਗੋਰੇ ਲੋਕਾਂ ਤੋਂ ਖੁਦ ਨੂੰ ਘੱਟ ਸਮਝਦੀ ਸੀ, ਜਿਸਦੇ ਚਲਦੇ ਉਹ ਹੀਣ ਭਾਵਨਾ ਦੀ ਸ਼ਿਕਾਰ ਹੋ ਗਈ। ਇਸਦੇ ਪਿੱਛੇ ਉਸਨੇ ਕਾਰਨ ਦੱਸਿਆ ਕਿ ਭਾਰਤ ਵਿਚ ਇਸ ਤਰ੍ਹਾਂ ਦੀ ਸੋਚ ਹੈ ਕਿ ਤੁਸੀਂ ਜੇ ਗੋਰੇ ਹੋ ਤਾਂ ਤੁਸੀਂ ਸੁੰਦਰ ਹੋ। ਮੈਂ ਵੀ ਆਪਣੇ ਸਕੂਲੀ ਦਿਨਾਂ ਵਿਚ ਫੇਅਰਨੈੱਸ ਕ੍ਰੀਮ ਦੀ ਵਰਤੋਂ ਕੀਤੀ ਸੀ, ਜੋ ਇਹ ਦਾਅਵਾ ਕਰਦੀ ਸੀ ਕਿ ਇਕ ਹਫਤੇ ਵਿਚ ਗੋਰੇ ਬਣੋ। ਜਦੋਂ ਮੈਂ ਗੋਰਾ ਬਣਾਉਣ ਵਾਲੀ ਕ੍ਰੀਮ ਦੀ ਪ੍ਰਮੋਸ਼ਨ ਕੀਤੀ ਤਾਂ ਅਜਿਹਾ ਕਰਨ ਤੋਂ ਬਾਅਦ ਮੈਨੂੰ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਇਹ ਕੀ ਕਰ ਦਿੱਤਾ। ਪ੍ਰਿਯੰਕਾ ਨੇ ਕਿਹਾ ਕਿ ਇਹ ਇਕ ਬਚਕਾਨੀ ਹਰਕਤ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News