ਟਾਲੀਵੁੱਡ ''ਚ ਇਸ ਮਸ਼ਹੂਰ ਐਕਟਰ ਨੇ ਲਿਆਂਦੀ ਹਨ੍ਹੇਰੀ

1/21/2018 1:18:11 PM

ਨਵੀਂ ਦਿੱਲੀ(ਬਿਊਰੋ)— ਜਲੰਧਰ ਸ਼ਹਿਰ ਦਾ ਨੌਜਵਾਨ ਰਿਸ਼ੀ ਦੇਵ ਜੋ ਇੱਕ ਲੰਬਾ, ਸੁੰਦਰ ਅਤੇ ਜਵਾਨ ਹੈ, ਜਿਸ ਦਾ ਇੰਡਸਟਰੀ 'ਚ ਕਾਫੀ ਬੋਲਬਾਲਾ ਹੈ। ਟੀ. ਵੀ. ਇੰਡਸਟਰੀ 'ਚ ਆਪਣੀ ਪ੍ਰਸਿੱਧੀ ਨਾਲ ਸ਼ਹਿਰ ਨੂੰ ਮਾਣ ਦਿਵਾਇਆ ਅਤੇ ਖੁਦ ਲਈ ਵੀ ਨਾਮ ਬਣਾਇਆ। ਟੀ. ਵੀ. 'ਤੇ ਇਸ ਸਮੇਂ ਉਹ 'ਯੇ ਰਿਸ਼ਤਾ ਕਿਆ ਕਹਿਲਾਤਾ' 'ਚ ਕੰਮ ਕਰ ਰਿਹਾ ਹੈ। ਇਸ ਸ਼ੋਅ 'ਚ ਉਹ ਮੁੱਖ ਭੂਮਿਕਾ 'ਚ ਹੈ। ਇਸ ਵਾਰ ਉਹ ਆਪਣਾ ਨਵਾਂ ਟਰੈਕ ਲੈ ਕੇ ਆਏ ਹਨ। 24 ਸਾਲਾਂ ਦੇ ਦੇਵ ਇਕ ਮਸ਼ਹੂਰ ਅਦਾਕਾਰ ਅਤੇ ਮਾਡਲ ਵੀ ਹਨ।

PunjabKesari
ਉਹ ਅੱਜਕੱਲ੍ਹ ਦੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਵੀ ਹੈ, ਜੋ ਕਿ ਅਦਾਕਾਰ ਬਣਨ ਦੀ ਇੱਛਾ ਰੱਖਦੇ ਹਨ। ਉਸ ਨੂੰ ਇਸ ਥਾਂ 'ਤੇ ਪੁੱਜਣ ਲਈ ਕਾਫੀ ਸਮਾਂ ਲੱਗਿਆ। ਇਕ ਸਮਾਂ ਸੀ ਜਦੋਂ ਉਹ ਟੁੱਟ ਗਿਆ ਸੀ ਤੇ ਮੁਸ਼ਕਿਲਾਂ ਦੌਰਾਨ ਉਹ ਵਾਪਸ ਜਾਣ ਦੀ ਸੋਚ ਰਿਹਾ ਸੀ।

PunjabKesari
ਉਸ ਦਾ ਕਹਿਣਾ ਹੈ ਕਿ ਸੰਘਰਸ਼ ਵਾਲੇ ਦਿਨ ਕਾਫੀ ਮੁਸ਼ਕਿਲਾਂ ਭਰੇ ਹੁੰਦੇ ਹਨ ਅਤੇ ਤੁਹਾਨੂੰ ਪੂਰੀ ਤਰ੍ਹਾਂ ਤੋੜ ਦਿੰਦੇ ਹਨ ਪਰ ਇਸ ਸ਼ਹਿਰ 'ਚ ਸਖਤ ਮਿਹਨਤ ਨਾਲ ਤੁਹਾਨੂੰ ਕੁਝ ਵੀ ਮਿਲ ਸਕਦਾ ਹੈ। ਰਿਸ਼ੀ ਦਾ ਕਹਿਣਾ ਹੈ ਕਿ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', 'ਮੈਨੂੰ ਆਪਣਾ ਭਾਰਤ', 'ਬੜੇ ਭਇਆ ਕੀ ਦੁਲਹਨੀਆ', 'ਬਾਨੀ ਇਸ਼ਕ ਦਾ ਕਲਮਾ', 'ਬਾਲਿਕਾ ਵਧੂ', 'ਕੋਟਾ ਟਾਪਰਜ਼' ਅਤੇ ਐਮ ਟੀ ਵੀ ਬਿੱਗ ਐਫ ਐਮ' 'ਚ ਵੀ ਕੰਮ ਕਰ ਚੁੱਕਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News