ਜਦੋਂ ਦੁਪਹਿਰ ਨੂੰ ਮੁੰਬਈ ਦੀਆਂ ਸੜਕਾਂ 'ਤੇ ਨਿਊਡ ਹੋ ਕੇ ਦੌੜ ਪਈ ਬਾਲੀਵੁੱਡ ਅਦਾਕਾਰਾ, ਮਚਾਇਆ ਸੀ ਖੂਬ ਬਵਾਲ

Thursday, October 12, 2017 2:38 PM

ਮੁੰਬਈ(ਬਿਊਰੋ)— ਅੱਜ ਦੇ ਦੌਰ 'ਚ ਬਾਲੀਵੁੱਡ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਕੋਈ ਅਭਿਨੇਤਰੀ ਬੋਲਡ ਸੀਨ ਦੇਣ ਤੋਂ ਪਿੱਛੇ ਨਹੀਂ ਹੱਟਦੀ। ਅਜਿਹੇ ਬੋਲਡ ਸੀਨ 43 ਸਾਲ ਪਹਿਲਾ ਅਭਿਨੇਤਰੀਆਂ ਦੀ ਹਿੰਮਤ ਵਾਲਾ ਕੰਮ ਹੁੰਦਾ ਸੀ। ਉਸ ਦੌਰ 'ਚ ਇੱਕ ਅਭਿਨੇਤਰੀ ਅਜਿਹੀ ਵੀ ਸੀ, ਜਿਸ ਨੇ ਭਰੀ ਭੀੜ 'ਚ ਮੁੰਬਈ ਦੀਆਂ ਸੜਕਾਂ 'ਤੇ ਨਿਊਡ ਹੋ ਕੇ ਦੌੜ ਲਾ ਦਿੱਤੀ ਸੀ।

PunjabKesari

ਅਜਿਹੀ ਹਾਲਤ 'ਚ ਅਭਿਨੇਤਰੀ ਨੂੰ ਦੇਖ ਸਾਰੇ ਹੈਰਾਨ ਹੋ ਗਏ ਸਨ ਅਤੇ ਇਸ ਘਟਨਾ ਨੇ ਉਸ ਅਭਿਨੇਤਰੀ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਸੀ। ਹਰ ਨਿਊਜ਼ ਪੇਪਰ ਦੇ ਫ੍ਰੰਟ ਪੇਜ 'ਤੇ ਇਸ ਨਿਊਡ ਦੌੜਦੀ ਹੋਈ ਕੁੜੀ ਦੀ ਤਸਵੀਰ ਸੀ ਅਤੇ ਹਰ ਕੋਈ ਇਸ ਬਾਰੇ ਜਾਣਨਾ ਚਾਹੁੰਦਾ ਸੀ। ਅਸੀ ਗੱਲ ਕਰ ਰਹੇ ਹਾਂ ਬਾਲੀਵੁੱਡ ਅਭਿਨੇਤਰੀ ਪ੍ਰੋਤੀਮਾ ਬੇਦੀ ਦੀ।

PunjabKesari

ਪ੍ਰਤੀਮਾ ਬੇਦੀ ਕਾਫੀ ਬੋਲਡ ਸੀ, ਇਸ ਦਾ ਅੰਦਾਜ਼ਾ ਤੁਹਾਨੂੰ ਇਸ ਘਟਨਾ ਤੋਂ ਲੱਗ ਚੁੱਕਾ ਹੋਵੇਗਾ। ਜਾਣਕਾਰੀ ਮੁਤਾਬਕ ਸੂਤਰਾਂ ਮੁਤਾਬਕ ਕਬੀਰ ਬੇਦੀ ਦੀ ਮੰਗਣੀ ਪਹਿਲੇ ਅੰਬਾ ਨਾਂ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪ੍ਰੋਤੀਮਾ ਨਾਲ ਹੋਈ।

PunjabKesari

ਕੁਝ ਮਹੀਨੇ ਬਾਅਦ ਪ੍ਰੋਤੀਮਾ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਕਬੀਰ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿਣ ਲੱਗ ਪਈ। ਉਸ ਸਮੇਂ ਪ੍ਰੋਤੀਮਾ ਦੀ ਉਮਰ 19 ਸਾਲ ਸੀ। ਲਿਵ-ਇਨ-ਰਿਲੇਸ਼ਨਸ਼ਿਪ ਦੌਰਾਨ ਪ੍ਰੋਤੀਮਾ ਗਰਭਵਤੀ ਹੋ ਗਈ ਸੀ। ਉਦੋਂ ਉਨ੍ਹਾਂ ਨੇ ਅਤੇ ਕਬੀਰ ਨੇ ਵਿਆਹ ਕਰਨ ਦਾ ਫੈਸਲਾ ਲਿਆ। ਵਿਆਹ ਦੇ ਕੁਝ ਮਹੀਨੇ ਬਾਅਦ ਪੂਜਾ ਦਾ ਜਨਮ ਹੋਇਆ ਸੀ।

PunjabKesari PunjabKesari PunjabKesari

PunjabKesari