ਪੁਲਵਾਮਾ ਅੱਤਵਾਦੀ ਹਮਲੇ ਨੇ ਪੰਜਾਬੀ ਸਿਤਾਰਿਆਂ ਦੀਆਂ ਅੱਖਾਂ ਕੀਤੀਆਂ ਨਮ

2/16/2019 4:53:52 PM

ਜਲੰਧਰ (ਰਾਹੁਲ ਸਿੰਘ) : ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਆਦਿਲ ਅਹਿਮਦ ਉਰਫ਼ ਵਿਕਾਸ ਕਮਾਂਡੋ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਵਿਕਾਸ ਕਮਾਂਡੋ ਨੂੰ ਪੁਲਵਾਮਾ ਜ਼ਿਲੇ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਇਹ ਹਮਲਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਸੁਰੱਖਿਆ ਫੋਰਸਾਂ ਲਈ ਝਟਕੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਹਮਲੇ ਦੀ ਜਿਥੇ ਆਮ ਲੋਕਾਂ, ਰਾਜਨੀਤਕ ਹਸਤੀਆਂ ਤੇ ਬਾਲੀਵੁੱਡ ਸਿਤਾਰਿਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ, ਉਥੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੇ ਕਲਾਕਾਰ ਵੀ ਦੁਖੀ ਹਨ। ਹਮਲੇ ਦਾ ਦੁੱਖ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਕੀ ਲਿਖਿਆ ਪੰਜਾਬੀ ਸਿਤਾਰਿਆਂ ਨੇ, ਆਓ ਜਾਣਦੇ ਹਾਂ—

ਯੋ ਯੋ ਹਨੀ ਸਿੰਘ
ਹਨੀ ਸਿੰਘ ਨੇ ਲਿਖਿਆ ਕਿ ਮੇਰਾ ਦਿਲ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੋ ਰਿਹਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ।

PunjabKesari

ਰਣਜੀਤ ਬਾਵਾ ਨੇ ਲਿਖਿਆ ਕਿ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਨੇ ਮੈਨੂੰ ਸੁੰਨ ਕਰ ਦਿੱਤਾ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਿੰਮਤ ਬਖਸ਼ੇ। ਜ਼ਖਮੀ ਹੋਏ ਜਵਾਨ ਜਲਦੀ ਠੀਕ ਹੋਣ। ਇਸ ਹਮਲੇ ਨੂੰ ਕਦੇ ਨਹੀਂ ਭੁੱਲ ਸਕਦੇ।
PunjabKesari
ਕਪਿਲ ਸ਼ਰਮਾ ਨੇ ਲਿਖਿਆ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਮਾਰੇ ਗਏ ਜਵਾਨਾਂ ਦੀ ਖਬਰ ਸੁਣ ਕੇ ਬਹੁਤ ਦੁਖੀ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਔਖੀ ਘੜੀ ਨਾਲ ਲੜਨ ਦੀ ਹਿੰਮਤ ਦੇਵੇ। ਪੂਰੇ ਵਿਸ਼ਵ ਨੂੰ ਇਕਜੁੱਟ ਹੋ ਕੇ ਅੱਤਵਾਦ ਨਾਲ ਲੜਨ ਦੀ ਲੋੜ ਹੈ।

PunjabKesari

ਹਰਭਜਨ ਮਾਨ ਨੇ ਲਿਖਿਆ ਕਿ ਅੱਜ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਦੇਣ।

PunjabKesari
ਦਿਲਜੀਤ ਦੋਸਾਂਝ ਨੇ ਲਿਖਿਆ ਕਿ ਸਾਡੇ ਬਹਾਦਰ ਜਵਾਨਾਂ 'ਤੇ ਹੋਏ ਕਾਇਰਾਨਾ ਹਮਲੇ ਨੂੰ ਸੁਣ ਕੇ ਬਹੁਤ ਦੁੱਖ ਹੋਇਆ। ਪੁਲਵਾਮਾ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਬਹਾਦਰ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ। ਸਾਡੇ ਸਾਰੇ ਸ਼ਹੀਦ ਬਹਾਦਰ ਜਵਾਨਾਂ ਨੂੰ ਸਲਾਮ।

PunjabKesari

ਜੱਸੀ ਗਿੱਲ ਨੇ ਲਿਖਿਆ ਕਿ ਪੁਲਵਾਮਾ 'ਚ ਹੋਏ ਹਮਲੇ ਬਾਰੇ ਸੁਣ ਕੇ ਡੂੰਘਾ ਦੁੱਖ ਲੱਗਾ। ਅਸੀਂ ਆਪਣੇ ਬਹਾਦਰ ਜਵਾਨ ਗੁਆ ਦਿੱਤੇ। ਜ਼ਖਮੀ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਮੈਂ ਦੁਆ ਕਰਦਾ ਹਾਂ।

PunjabKesari
ਸੁਰਵੀਨ ਚਾਵਲਾ ਨੇ ਲਿਖਿਆ ਕਿ ਡਰਾਉਣਾ, ਦੁਖੀ ਕਰਨ ਵਾਲਾ ਤੇ ਗੈਰ-ਮਨੁੱਖੀ। ਮੇਰੀ ਹਮਦਰਦੀ ਸੀ. ਆਰ. ਪੀ. ਐੱਫ. ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਇਹ ਸਭ ਕਦੋਂ ਰੁਕੇਗਾ?

ਲਖਵਿੰਦਰ ਵਡਾਲੀ ਨੇ ਲਿਖਿਆ ਕਿ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਲਈ ਮੇਰੀ ਦਿਲੋਂ ਹਮਦਰਦੀ ਹੈ। ਮੈਂ ਜ਼ਖਮੀ ਹੋਏ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰਦਾ ਹਾਂ।

ਦਲੇਰ ਮਹਿੰਦੀ ਨੇ ਲਿਖਿਆ ਕਿ ਮੇਰੀਆਂ ਦੁਆਵਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਜਾਂਦੀਆਂ ਹਨ। ਇਹ ਖਤਮ ਹੋਣਾ ਚਾਹੀਦਾ ਹੈ।

ਅੰਮ੍ਰਿਤ ਮਾਨ ਨੇ ਲਿਖਿਆ ਕਿ ਪੁਲਵਾਮਾ 'ਚ ਸ਼ਹੀਦ ਹੋਏ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਅਹਿਸਾਸ ਸਰਕਾਰਾਂ ਨੂੰ ਜਲਦ ਤੋਂ ਜਲਦ ਹੋਵੇ ਤੇ ਕੋਈ ਦਲੇਰ ਫੈਸਲਾ ਲਿਆ ਜਾਵੇ।'

ਕਵਿਤਾ ਕੌਸ਼ਿਕ ਨੇ ਲਿਖਿਆ ਕਿ ਬੇਹੱਦ ਦੁੱਖ ਹੋਇਆ। ਇਹ ਯਾਦ ਰੱਖੋ ਕਿ ਉਹ ਸਾਡੇ ਲਈ ਸ਼ਹੀਦ ਹੋਏ ਹਨ। ਅਸੀਂ ਯਾਨੀ ਕਿ ਦੇਸ਼ ਲਈ।

ਰਫਤਾਰ ਨੇ ਲਿਖਿਆ ਕਿ ਜੈ ਹਿੰਦ ਜੈ ਜਵਾਨ। ਅਸੀਂ ਇਕ-ਦੂਜੇ ਨਾਲ ਨਹੀਂ ਲੜਨਾ, ਅਸੀਂ ਹੁਣ ਇਕ-ਦੂਜੇ ਲਈ ਲੜਨਾ ਹੈ। ਇਕੱਠੇ ਮਿਲ ਕੇ ਇਨ੍ਹਾਂ ਅੱਤਵਾਦੀਆਂ ਨੂੰ ਦੱਸ ਦਿਓ ਕਿ ਅਸੀਂ ਨਹੀਂ ਵੰਡਾਂਗੇ। ਇਨ੍ਹਾਂ ਦਾ ਅਸਲੀ ਮਕਸਦ ਇਹੀ ਹੈ।

ਨਿੰਜਾ ਨੇ ਲਿਖਿਆ ਕਿ ਸੀ. ਆਰ. ਪੀ. ਐੱਫ. ਦੇ ਸ਼ਹੀਦ ਹੋਏ ਜਵਾਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਨੀਰੂ ਬਾਜਵਾ ਨੇ ਲਿਖਿਆ ਕਿ ਪੁਲਵਾਮਾ ਹਮਲਾ। ਬਹਾਦਰ ਜਵਾਨਾਂ ਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ।

ਬਾਦਸ਼ਾਹ ਨੇ ਲਿਖਿਆ ਕਿ ਹੈਰਾਨ, ਦੁਖੀ ਤੇ ਗੁੱਸੇ 'ਚ ਹਾਂ। ਪੁਲਵਾਮਾ ਅੱਤਵਾਦੀ ਹਮਲਾ। ਕਾਲਾ ਦਿਨ।'

ਮਨਕੀਰਤ ਔਲਖ ਨੇ ਲਿਖਿਆ ਕਿ ਭਾਰਤੀ ਫੌਜ ਨੂੰ ਸਲਾਮ। ਸਰਹੱਦ 'ਤੇ ਮੁਲਕ ਨੂੰ ਜਿਨ੍ਹਾਂ ਨੇ ਆਪਣੀ ਪਛਾਣ ਤਕ ਦੇ ਦਿੱਤੀ। ਦੱਸੋ ਕਿਵੇਂ ਉਤਾਰਾਂਗਾ ਮੈਂ ਕਰਜ਼ ਹਰ ਉਸ ਸਿਪਾਹੀ ਦਾ, ਇਸ ਮਿੱਟੀ ਖਾਤਿਰ ਜਿਸ ਨੇ ਆਪਣੀ ਜਾਨ ਤਕ ਦੇ ਦਿੱਤੀ।

ਮੈਂਡੀ ਤੱਖੜ ਨੇ ਲਿਖਿਆ ਕਿ ਪ੍ਰਮਾਤਮਾ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਕਤੀ ਤੇ ਹਿੰਮਤ ਬਖਸ਼ੇ। ਪੁਲਵਾਮਾ ਹਮਲਾ। ਸਾਡੇ ਜਵਾਨਾਂ ਨੂੰ ਸਲਾਮ।

ਬੀ ਪਰਾਕ ਤੇ ਜਾਨੀ ਨੇ ਲਿਖਿਆ ਕਿ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਇਆ ਕਾਇਰਤਾ ਭਰਿਆ ਹਮਲਾ ਨਿੰਦਣਯੋਗ ਹੈ। ਮੇਰੀ ਹਮਦਰਦੀ ਬਹਾਦਰ ਜਵਾਨਾਂ ਦੇ ਪਰਿਵਾਰਾਂ ਲਈ। ਦੁਖੀ ਤੇ ਗੁੱਸੇ 'ਚ। ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।

ਨਿਮਰਤ ਖਹਿਰਾ ਨੇ ਲਿਖਿਆ ਕਿ ਪੁਲਵਾਮਾ 'ਚ ਹੋਏ ਹਮਲੇ 'ਤੇ ਅਸੀਂ ਬੇਹੱਦ ਦੁਖੀ ਹਾਂ। ਇਹ ਹਿੰਸਾ ਹੈਰਾਨ ਕਰਨ ਵਾਲੀ ਹੈ। ਸਾਡੀਆਂ ਦੁਆਵਾਂ ਉਨ੍ਹਾਂ ਪਰਿਵਾਰਾਂ ਲਈ, ਜਿਨ੍ਹਾਂ ਨੇ ਆਪਣੇ ਪੁੱਤਰ ਗੁਆ ਦਿੱਤੇ।

ਸਿੱਪੀ ਗਿੱਲ ਨੇ ਕਿਹਾ ਕਿ ਜਿਨ੍ਹਾਂ ਦੇ ਸਿਰ 'ਤੇ ਅਸੀਂ ਮੌਜਾਂ ਕਰਦੇ ਹਾਂ। ਜੋ ਖੁਦ ਹਿੱਕਾਂ ਤਾਣ ਕੇ ਸਰਹੱਦਾਂ 'ਤੇ ਖੜ੍ਹਦੇ ਹਨ ਤਾਂ ਕਿ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਸੌਂ ਸਕੀਏ। ਉਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ।

ਅਨਮੋਲ ਗਗਨ ਮਾਨ ਨੇ ਕਿਹਾ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਦੁੱਖ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਸਭ ਤੋਂ ਜ਼ਿਆਦਾ ਦੁੱਖ ਉਨ੍ਹਾਂ ਦੇ ਪਰਿਵਾਰਾਂ ਨੂੰ ਹੈ, ਜਿਨ੍ਹਾਂ ਦਾ ਪੁੱਤਰ ਤੇ ਜੀਵਨ ਸਾਥੀ ਉਨ੍ਹਾਂ ਤੋਂ ਦੂਰ ਹੋ ਗਿਆ। ਜੋ ਅਜਿਹੇ ਹਮਲੇ ਕਰਦੇ ਹਨ, ਮਾਲਕ ਉਨ੍ਹਾਂ ਨੂੰ ਸਦਬੁੱਧੀ ਬਖਸ਼ੇ।

ਰੁਪਿੰਦਰ ਹਾਂਡਾ ਨੇ ਲਿਖਿਆ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਜਵਾਨਾਂ 'ਤੇ ਅੱਤਵਾਦੀ ਹਮਲਾ ਕੀਤਾ ਗਿਆ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਆਪਣੇ ਪੁੱਤ ਗੁਆਏ, ਉਨ੍ਹਾਂ ਦੇ ਦਿਲ ਦਾ ਦਰਦ ਕੋਈ ਨਹੀਂ ਜਾਣ ਸਕਦਾ।

ਗੁਰਨਾਮ ਭੁੱਲਰ ਨੇ ਕਿਹਾ ਕਿ ਅੱਜ ਸਾਡੀ ਫਿਲਮ ਦੀ ਪ੍ਰਮੋਸ਼ਨ ਦਾ ਪਹਿਲਾ ਦਿਨ ਸੀ। ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋਣਾ ਸੀ ਪਰ ਜੰਮੂ-ਕਸ਼ਮੀਰ 'ਚ ਜੋ ਅੱਤਵਾਦੀ ਹਮਲਾ ਹੋਇਆ ਹੈ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਮੌਕੇ 'ਤੇ ਅਸੀਂ ਨੱਚਣ-ਟੱਪਣ ਵਾਲਾ ਗੀਤ ਰਿਲੀਜ਼ ਨਹੀਂ ਕਰ ਸਕਦੇ। ਪ੍ਰਮਾਤਮਾ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ ਤੇ ਪਰਿਵਾਰਾਂ ਨੂੰ ਹਿੰਮਤ ਬਖਸ਼ੇ।

ਸੁਖਸ਼ਿੰਦਰ ਸ਼ਿੰਦਾ ਨੇ ਲਿਖਿਆ ਕਿ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਕਾਇਰਾਨਾ ਹਮਲੇ 'ਤੇ ਮੈਂ ਬੇਹੱਦ ਦੁਖੀ ਤੇ ਗੁੱਸੇ 'ਚ ਹਾਂ। ਮੇਰੀਆਂ ਦੁਆਵਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਹਨ, ਵਾਹਿਗੁਰੂ ਮਿਹਰ ਕਰਨ।

ਹਿਮਾਂਸ਼ੀ ਖੁਰਾਣਾ ਨੇ ਲਿਖਿਆ ਕਿ ਸਾਡੇ ਅਸਲ ਹੀਰੋਜ਼ ਦੀਆਂ ਆਤਮਾਵਾਂ ਨੂੰ ਰੱਬ ਸ਼ਾਂਤੀ ਦੇਵੇ। ਤੁਹਾਡੀ ਸ਼ਹਾਦਤ ਨੂੰ ਪ੍ਰਣਾਮ।

ਸ਼ੈਰੀ ਮਾਨ ਨੇ ਲਿਖਿਆ ਕਿ ਪੁਲਵਾਮਾ 'ਚ ਜੋ ਹਮਲਾ ਹੋਇਆ, ਉਹ ਬਹੁਤ ਮਾੜਾ ਹੈ ਪਰ ਦੋਸਤੋਂ ਕਈ ਵਾਰ ਬੰਦਾ ਅਵੇਅਰ ਨਹੀਂ ਹੁੰਦਾ। ਇਕਦਮ ਫੈਸਲਾ ਨਾ ਕਰਿਆ ਕਰੋ ਕਿ ਕੋਈ ਦੇਸ਼ ਭਗਤ ਹੈ ਜਾਂ ਨਹੀਂ। ਮੇਰਾ ਮੁਲਕ ਮੇਰੇ ਲਈ ਸਭ ਤੋਂ ਉੱਪਰ ਹੈ ਤੇ ਮੇਰੇ ਫੌਜੀ ਵੀਰ ਵੀ। ਗੀਤ ਫਿਰ ਹੀ ਚੰਗੇ ਲੱਗਦੇ ਹਨ, ਜੇ ਮੁਲਕ 'ਚ ਸ਼ਾਂਤੀ ਹੋਵੇ। ਮੇਰੀਆਂ ਦੁਆਵਾਂ ਸ਼ਹੀਦਾਂ ਦੇ ਪਰਿਵਾਰਾਂ ਲਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News