ਪੰਜਾਬੀ ਗਾਇਕ ਪੁਨੀਤ ਗੁਲਾਟੀ ਆਸਟਰੇਲੀਆ ''ਚ ਮਲਟੀਕਲਚਰਲ ਐਵਾਰਡ ਨਾਲ ਨਿਵਾਜੇ ਗਏ

9/13/2018 7:26:16 PM

ਜਲੰਧਰ (ਬਿਊਰੋ)— 'ਖਵਾਬ' ਤੇ 'ਬੁੱਲਿਆ' ਵਰਗੇ ਗੀਤਾਂ ਨਾਲ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਪੁਨੀਤ ਗੁਲਾਟੀ ਆਸਟਰੇਲੀਆ 'ਚ ਸਨਮਾਨਿਤ ਕੀਤੇ ਗਏ। ਪੁਨੀਤ ਗੁਲਾਟੀ ਨੂੰ ਆਸਟਰੇਲੀਆ ਦੇ ਗਵਰਨਰ ਹਾਊਸ 'ਚ ਵਿਕਟੋਰੀਆਸ ਮਲਟੀਕਲਚਰਲ ਐਵਾਰਡਸ ਫਾਰ ਐਕਸੀਲੈਂਸ ਦਿੱਤਾ ਗਿਆ।

PunjabKesari

ਪੁਨੀਤ ਗੁਲਾਟੀ ਨੂੰ ਇਹ ਐਵਾਰਡ ਲਿੰਡਾ ਦੇਸਾਊ (ਗਵਰਨਰ ਆਫ ਵਿਕਟੋਰੀਆ), ਰੋਬਿਨ ਸਕਾਟ (ਮਿਨਿਸਟਰ ਆਫ ਮਲਟੀਕਲਚਰਲ ਅਫੇਅਰਸ) ਤੇ ਹੈਲੇਨ ਕੈਲੇਪਸ (ਚੇਅਰਪਰਸਨ ਵਿਕਟੋਸ਼ੀਅਨ ਮਲਟੀਕਲਚਰਲ ਕਮਿਸ਼ਨ) ਵਲੋਂ ਦਿੱਤਾ ਗਿਆ।

PunjabKesari

ਇਸ ਦੀਆਂ ਕੁਝ ਤਸਵੀਰਾਂ ਪੁਨੀਤ ਗੁਲਾਟੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਉਨ੍ਹਾਂ ਲਿਖਿਆ, 'This award belongs to everyone, to my family, friends and all from Ethinic communities of #MulticulturalVic Victorian Multicultural Commission . We all are one & that’s what makes us Diverse & Strong as an emerging society. Together we are one world & together only we can embark kindness above hate. Heartfelt Gratitude @VicGovernor Her Excellency Hon’ Linda Dessau, Mam Helen Kapalos Chairman VMC, Hon’ Robin Scott Minister for Multicultural affairs for the Honours. #Blessed'

PunjabKesari

ਦੱਸਣਯੋਗ ਹੈ ਕਿ ਪੁਨੀਤ ਗੁਲਾਟੀ ਹਾਲ ਹੀ 'ਚ ਆਯੋਜਿਤ 'ਮੈਲਬੋਰਨ ਫਿਲਮ ਫੈਸਟੀਵਲ' ਨੂੰ ਹੋਸਟ ਕਰ ਚੁੱਕੇ ਹਨ।

PunjabKesari

ਇਸ ਦੌਰਾਨ ਉਨ੍ਹਾਂ ਨੇ ਕਈ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਰੂ-ਬ-ਰੂ ਹੋਏ। ਪੁਨੀਤ ਸ਼ਾਇਰੀ ਦਾ ਸ਼ੌਕ ਰੱਖਦੇ ਹਨ ਤੇ ਅਕਸਰ ਸੋਸ਼ਲ ਮੀਡੀਆ 'ਤੇ ਸ਼ਾਇਰੀ ਨਾਲ ਭਰਪੂਰ ਅਪਡੇਟਸ ਦਿੰਦੇ ਰਹਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News