ਲੋਕਾਂ ਨੂੰ ਚੰਗੀ ਕੁਆਲਿਟੀ ਦੀਆਂ ਪੰਜਾਬੀ ਫਿਲਮਾਂ ਦੇਣਾ ਚਾਹੁੰਦੇ ਹਾਂ : ਗਿੱਪੀ ਗਰੇਵਾਲ

Monday, July 8, 2019 12:19 PM

ਜਲੰਧਰ (ਬਿਊਰੋ) — ਐਤਵਾਰ ਨੂੰ ਫਿਲਮ 'ਅਰਦਾਸ ਕਰਾਂ' ਦੇ ਮਿਊਜ਼ਿਕ ਲਾਂਚ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਪ੍ਰਸਿੱਧ ਕਲਾਕਾਰਾਂ ਇਕੱਠੇ ਨਜ਼ਰ ਆਏ। ਲਾਂਚ ਪਾਰਟੀ ਦਾ ਆਯੋਜਨ ਸਾਗਾ ਮਿਊਜ਼ਿਕ ਅਤੇ ਹੰਬਲ ਮੋਸ਼ਨ ਪਿਕਚਰਸ ਨੇ ਮਿਲ ਕੇ ਕੀਤਾ। ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। 'ਅਰਦਾਸ ਕਰਾਂ' ਗਿੱਪੀ ਗਰੇਵਾਲ ਦੁਆਰਾ ਲਿਖੀ, ਨਿਰਦੇਸ਼ਿਕ ਕੀਤੀ ਗਈ ਹੈ, ਜਦੋਂਕਿ ਰਵਨੀਤ ਕੌਰ ਗਰੇਵਾਲ ਇਸ ਦੀ ਸਹਿ-ਨਿਰਮਾਤਾ ਹੈ। 

PunjabKesari

ਗਿੱਪੀ ਨੇ ਦੱਸਿਆ ਕਿ 'ਅਰਦਾਸ ਕਰਾਂ' ਫਿਲਮ ਮੇਰਾ ਡਰੀਮ ਪ੍ਰੋਜੈਕਟ ਹੈ। ਮੈਂ ਅਰਦਾਸ ਕਰਾਂ ਤੋਂ ਪਹਿਲਾਂ 'ਅਰਦਾਸ' ਫਿਲਮ ਦਾ ਨਿਰਦੇਸ਼ਨ ਕੀਤਾ ਸੀ ਅਤੇ ਲੋਕਾਂ ਨੇ ਵਾਸਤਵ 'ਚ ਫਿਲਮ ਨੂੰ ਬਹੁਤ ਪਿਆਰ ਦਿੱਤਾ ਸੀ। ਮੈਨੂੰ ਯਕੀਨ ਹੈ ਕਿ 'ਅਰਦਾਸ ਕਰਾਂ' ਫਿਲਮ ਨੂੰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਵੇਗਾ। ਅਜਿਹੇ ਪ੍ਰੋਜੈਕਟ ਦੇ ਜ਼ਰੀਏ ਅਸੀਂ ਲੋਕਾਂ ਨੂੰ ਚੰਗੀ ਕੁਆਲਿਟੀ ਦੀਆਂ ਪੰਜਾਬੀ ਫਿਲਮਾਂ ਦੇਣਾ ਚਾਹੁੰਦੇ ਹਾਂ, ਜਿਹੜੀਆਂ ਅਜਿਹੇ ਵਿਸ਼ਿਆਂ 'ਤੇ ਆਧਾਰਿਤ ਹਨ, ਜਿਨ੍ਹਾਂ ਦਾ ਲੋਕਾਂ ਨਾਲ ਸਿੱਧਾ ਨਾਤਾ (ਵਾਸਤਾ) ਹੈ। 

PunjabKesari

ਟ੍ਰਾਈਸਿਟੀ 'ਚ ਪਹਿਲੀ ਵਾਰ ਮਿਊਜ਼ਿਕ ਲਾਂਚ
ਟ੍ਰਾਈਸਿਟੀ 'ਚ ਪਹਿਲੀ ਵਾਰ ਕੋਈ ਮਿਊਜ਼ਿਕ ਲਾਂਚ ਪ੍ਰੋਗਰਾਮ ਬਿਲਕੁਲ ਐਕਡਮੀ ਐਵਾਰਡਜ਼ ਦੇ ਸਟਾਈਲ 'ਚ ਆਯੋਜਿਤ ਕੀਤਾ ਗਿਆ ਸੀ। ਲੋਕਾਂ ਨੇ ਆਪਣੀਆਂ ਪਸੰਦੀਦਾ ਤੇ ਮਸ਼ਹੂਰ ਹਸਤੀਆਂ ਨੂੰ ਰੈੱਡ ਕਾਰਪੇੱਟ 'ਤੇ ਚੱਲਦੇ ਦੇਖਿਆ। ਇਹ ਸਭ ਕੁਝ ਠੀਕ ਉਸੇ ਤਰ੍ਹਾਂ ਦਾ ਸੀ, ਜਿਵੇਂ ਆਸਕਰ ਐਵਾਰਡਜ਼ ਵਰਗੇ ਪ੍ਰੋਗਰਾਮਾਂ 'ਚ ਹੁੰਦਾ ਹੈ। ਲਾਂਚ ਇਵੈਂਟ 'ਚ ਫਿਲਮ ਦੀ ਸਟਾਰ ਕਾਸਟ ਮੌਜੂਦ ਸੀ, ਜਿਸ 'ਚ ਗਿੱਪੀ ਗਰੇਵਾਲ, ਜਪਜੀ ਖਹਿਰਾ, ਗੁਰਪ੍ਰੀਤ ਘੁੱਗੀ, ਸਪਨਾ ਪੱਬੀ, ਯੋਗਰਾਜ ਸਿੰਘ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਅਤੇ ਸੀਮਾ ਕੌਸ਼ਲ ਵਰਗੇ ਕਲਾਕਾਰ ਮੌਜੂਦ ਰਹੇ। ਇੰਨਾਂ ਹੀ ਨਹੀਂ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਨੇ ਵੀ ਆਪਣੀ ਮੌਜੂਦਗੀ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਸੁਨਿਧੀ ਚੌਹਾਨ ਨੇ ਇਵੈਂਟ ਦੌਰਾਨ ਫਿਲਮ ਦਾ ਗੀਤ 'ਸਤਿਗੁਰੂ ਪਿਆਰੇ' ਗਾਉਣਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਅਤੇ ਗੀਤ ਹੈਪੀ ਰਾਏਕੋਟੀ ਤੇ ਰਿਕੀ ਖਾਨ ਨੇ ਲਿਖਿਆ ਹੈ।  

PunjabKesari

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਸ਼ਿੰਦਾ ਵੀ ਅਹਿਮ ਭੂਮਿਕਾ 'ਚ ਹੈ। 'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। 


Edited By

Sunita

Sunita is news editor at Jagbani

Read More