''ਅਰਦਾਸ ਕਰਾਂ'' ਦਾ ਪਹਿਲਾ ਚੈਪਟਰ 20 ਜੂਨ ਨੂੰ ਹੋਵੇਗਾ ਰਿਲੀਜ਼

Sunday, June 9, 2019 12:22 PM
''ਅਰਦਾਸ ਕਰਾਂ'' ਦਾ ਪਹਿਲਾ ਚੈਪਟਰ 20 ਜੂਨ ਨੂੰ ਹੋਵੇਗਾ ਰਿਲੀਜ਼

ਜਲੰਧਰ(ਬਿਊਰੋ) - ਸਾਲ 2016 'ਚ ਆਈ ਪੰਜਾਬੀ ਫਿਲਮ 'ਅਰਦਾਸ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।ਹੁਣ ਤਿੰਨ ਸਾਲਾਂ ਬਾਅਦ ਗਿੱਪੀ ਗਰੇਵਾਲ ਇਸ ਫਿਲਮ ਦਾ ਸੀਕੁਅਲ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਇਸ ਫਿਲਮ ਦਾ ਟੀਜ਼ਰ ਬੀਤੇ ਕੁੱਝ ਦਿਨ ਪਹਿਲਾ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਹੁਣ ਫਿਲਮ ਦੀ ਟੀਮ ਫਿਲਮ ਨਾਲ ਸਬੰਧਿਤ ਚੈਪਟਰ ਰਿਲੀਜ਼ ਕਰਨ ਜਾ ਰਹੀ ਹੈ, ਜਿਸ ਦੀ ਜਾਣਕਾਰੀ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ।'ਅਰਦਾਸ ਕਰਾਂ' ਦਾ ਪਹਿਲਾ ਚੈਪਟਰ 20 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। 

 
 
 
 
 
 
 
 
 
 
 
 
 
 

Chapter 1 from @ardaaskaraan releasing on 20th June 🙏 #ardaaskaraan releasing worldwide 19th July...🙏 @ghuggigurpreet @humblemotionpictures

A post shared by Gippy Grewal (@gippygrewal) on Jun 8, 2019 at 5:57pm PDT


ਦੱਸਣਯੋਗ ਹੈ ਕਿ ਇਹ ਫਿਲਮ ਵੀ 'ਅਰਦਾਸ' ਵਾਂਗ ਸੰਜੀਦਾ ਵਿਸ਼ੇ 'ਤੇ ਅਧਾਰਿਤ ਹੈ।ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। 'ਹੰਬਲ ਮੋਸ਼ਨ ਪਿਕਚਰਜ਼' ਦੀ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ ਤੇ ਡਾਇਲਾਗਸ ਰਾਣਾ ਰਣਬੀਰ ਦੇ ਹਨ।ਇਹ ਚੈਪਟਰ 'ਸਾਗਾ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ।

 
 
 
 
 
 
 
 
 
 
 
 
 
 

ARDAAS karan releasing on 19th July 🙏🙏

A post shared by Gurpreet Ghuggi (@ghuggigurpreet) on Jun 8, 2019 at 9:22pm PDT


'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਬੱਬਲ ਰਾਏ, ਸਪਨਾ ਪੱਬੀ, ਮਿਹਰ ਵਿਜ, ਜਪਜੀ ਖਹਿਰਾ ਤੇ ਯੋਗਰਾਜ ਸਿੰਘ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।ਫਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਨੇ ਕੀਤੀ ਹੈ। ਜਤਿੰਦਰ ਸ਼ਾਹ ਨੇ ਇਸ ਫਿਲਮ ਦਾ ਮਿਊਜ਼ਿਕ ਤਿਆਰ ਕੀਤਾ ਹੈ।ਇਸ ਫਿਲਮ ਦੀ ਸਹਾਇਕ ਨਿਰਮਾਤਾ ਰਵਨੀਤ ਕੌਰ ਗਰੇਵਾਲ ਹੈ।  


About The Author

Lakhan

Lakhan is content editor at Punjab Kesari