ਪਾਕਿਸਤਾਨੀ ਕਲਾਕਾਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫਿਲਮ ''ਚੱਲ ਮੇਰਾ ਪੁੱਤ''

7/7/2019 9:35:53 AM

ਜਲੰਧਰ (ਬਿਊਰੋ) - ਪੰਜਾਬੀ ਕਲਾਕਾਰ ਹਮੇਸ਼ਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆਏ ਹਨ। ਫਿਰ ਭਾਵੇਂ ਉਹ ਪੰਜਾਬ 'ਚ ਰਹਿੰਦੇ ਹੋਣ ਜਾਂ ਫਿਰ ਪਾਕਿਸਤਾਨ 'ਚ। ਪਾਕਿਸਤਾਨੀ ਕਲਾਕਾਰਾਂ ਦੀ ਪੰਜਾਬੀ ਫਿਲਮਾਂ 'ਚ ਸਮੂਲੀਅਤ ਨਾ ਦੇ ਬਰਾਬਰ ਹੁੰਦੀ ਹੈ ਪਰ ਹੁਣ ਪੰਜਾਬੀ ਸਿਨੇਮਾ ਦਰਸ਼ਕ 26 ਜੁਲਾਈ ਨੂੰ ਪਾਕਿਸਤਾਨੀ ਤੇ ਪੰਜਾਬ ਦੇ ਕਲਾਕਾਰਾਂ ਦੀ ਫਿਲਮ 'ਚੱਲ ਮੇਰਾ ਪੁੱਤ' ਦੇਖ ਸਕਣਗੇ। ਜੀ ਹਾਂ ਰਿਧਮ ਬੁਆਏਜ਼ ਐਂਟਰਟੇਨਮੈਟ, ਗਿੱਲਜ਼ ਨੈੱਟਵਰਕ ਤੇ ਓਮਜ਼ੀ ਸਟਾਰ ਸਟੂਡੀਓਜ਼ ਦੀ ਸਾਂਝੀ ਪੇਸਕਸ਼ 'ਚੱਲ ਮੇਰਾ ਪੁੱਤ' 'ਚ ਅਮਰਿੰਦਰ ਗਿੱਲ, ਸਿੰੰਮੀ ਚਾਹਲ ਸਟਾਰਰ ਹਰਦੀਪ ਗਿੱਲ ਤੇ ਗੁਰਸ਼ਬਦ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੌਟੀ ਤੇ ਇਫਤਿਖਾਰ ਠਾਕੁਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।

ਦੱਸ ਦੇਈਏ ਕਿ 'ਚੱਲ ਮੇਰਾ ਪੁੱਤ' ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਸਾਂਝੇ ਤੌਰ 'ਤੇ ਲਿਖੇ ਹਨ। ਜਨਜੋਤ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਨੂੰ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਪ੍ਰੋਡਿਊਸ ਕਰ ਰਹੇ ਹਨ। 'ਚੱਲ ਮੇਰਾ ਪੁੱਤ' ਫਿਲਮ ਨੂੰ ਓਮਜ਼ੀ ਗਰੁੱਪ ਵੱਲੋਂ ਵਰਲਡਵਾਈਡ ਡ੍ਰਿਸਟ੍ਰੀਬਿਊਟ ਕੀਤਾ ਜਾਵੇਗਾ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦੀ ਸੁਮੱਚੀ ਦੁਨੀਆ 'ਚ ਖੂਬ ਚਰਚਾ ਵੀ ਚੱਲ ਰਹੀ ਹੈ। ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਦਰਸ਼ਕਾਂ ਦੀ ਕਸਵੱਟੀ 'ਤੇ ਯਕੀਨਨ ਖ਼ਰੀ ਉੱਤਰੇਗੀ। ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਮਰਿੰਦਰ ਗਿੱਲ ਦੀ ਟੀਮ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇਕ ਨਵਾਂ ਪੰਨਾ ਜੋੜਨ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News