ਚੋਣਾਂ ਦਾ ਥਕੇਂਵਾਂ ਲਾਹੇਗੀ ''ਮੁਕਲਾਵਾ'', 24 ਮਈ ਨੂੰ ਹੋਵੇਗੀ ਰਿਲੀਜ਼

Sunday, May 19, 2019 9:13 AM
ਚੋਣਾਂ ਦਾ ਥਕੇਂਵਾਂ ਲਾਹੇਗੀ ''ਮੁਕਲਾਵਾ'', 24 ਮਈ ਨੂੰ ਹੋਵੇਗੀ ਰਿਲੀਜ਼

ਜਲੰਧਰ (ਬਿਊਰੋ) — 24 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮੁਕਲਾਵਾ' ਪੰਜਾਬੀ ਸਿਨੇਮੇ ਨੂੰ ਨਵਾਂ ਮੁਕਾਮ ਦੇਣ ਵਿਚ ਕਾਮਯਾਬ ਹੋਵੇਗੀ ਅਤੇ ਲੋਕ ਚੋਣਾਂ ਦੇ ਰੁਝੇਵਿਆਂ 'ਚੋਂ ਨਿਕਲ ਕੇ ਇਸ ਫਿਲਮ ਰਾਹੀਂ ਆਪਣਾ ਥਕੇਵਾਂ ਲਾਹੁਣਗੇ। ਇਹ ਪ੍ਰਗਟਾਵਾ ਫਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੰਘ ਸਿੱਧੂ ਨੇ ਕੀਤਾ। ਫ਼ਿਲਮ ਦੇ ਨਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕਿ ਫ਼ਿਲਮ ਜਿੰਨੀ ਮਿਹਨਤ ਨਾਲ ਤਿਆਰ ਹੋਈ ਹੈ, ਓਨੀ ਹੀ ਦਰਸ਼ਕਾਂ ਅੰਦਰ ਇਸ ਦੇ ਪ੍ਰਤੀ ਖਿੱਚ ਹੈ। ਫ਼ਿਲਮ ਦਾ ਇਕ-ਇਕ ਦ੍ਰਿਸ਼ ਦਰਸ਼ਕਾਂ ਨੂੰ ਟੁੰਬੇਗਾ। ਸਾਡਾ ਅਤੀਤ ਕੀ ਸੀ ਤੇ ਅੱਜ ਅਸੀਂ ਆਧੁਨਿਕਤਾ ਦੇ ਹਾਣੀ ਬਣਦਿਆਂ ਕਿੱਥੇ ਖੜ੍ਹੇ ਹਾਂ, ਸਭ ਕੁੱਝ ਕਮਾਲ ਦੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਐਮੀ ਵਿਰਕ ਦਾ ਕਹਿਣਾ ਹੈ ਕਿ ਅੱਜ ਤੱਕ ਜਿੰਨੀਆਂ ਫ਼ਿਲਮਾਂ ਵਿਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਸਭ ਤੋਂ ਵੱਖਰੀ ਇਹ ਫ਼ਿਲਮ ਹੈ। ਫ਼ਿਲਮ ਵਿਚ ਪਿਆਰ, ਸਤਿਕਾਰ, ਤਕਰਾਰ ਸਭ ਹੈ। ਮੈਨੂੰ ਇਹੋ ਜਿਹੀਆਂ ਫ਼ਿਲਮਾਂ ਹੀ ਦਿਲੀ ਤੌਰ 'ਤੇ ਪਸੰਦ ਹਨ, ਜਿਹੜੀਆਂ ਸਾਡੇ ਵਿਰਸੇ ਨੂੰ ਬਿਆਨ ਕਰਦੀਆਂ ਹੋਣ। ਫਿਲਮ ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਸਮੇਤ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ 'ਵ੍ਹਾਈਟ ਹਿੱਲ ਸੂਟਡੀਓ' ਦੇ ਬੈਨਰ ਹੇਠ ਤਿਆਰ ਹੋਈ ਹੈ, ਜਿਨ੍ਹਾਂ ਦਾ ਪੰਜਾਬੀ ਸਿਨੇਮੇ ਨੂੰ ਪੈਰਾਂ ਸਿਰ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ, ਜਿਨ੍ਹਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ। ਐਮੀ ਵਿਰਕ ਨੇ ਕਿਹਾ ਕਿ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਨੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਛੱਡੀ। 'ਮੁਕਲਾਵਾ' ਪੂਰੀ ਤਰ੍ਹਾਂ ਪਰਿਵਾਰਕ ਫ਼ਿਲਮ ਹੈ, ਜਿਸ ਵਿਚ ਹਾਸਾ ਵੀ ਆਵੇਗਾ, ਪਿਆਰ ਦੇ ਰੰਗ ਵੀ ਦਿਸਣਗੇ, ਰਿਸ਼ਤਿਆਂ ਦੀ ਅਹਿਮੀਅਤ ਵੀ ਝਲਕੇਗੀ ਤੇ ਸਭ ਤੋਂ ਵੱਡੀ ਗੱਲ ਇਸ ਵਿਚ ਫੂਹੜ ਕਿਸਮ ਦਾ ਹਾਸਾ ਨਹੀਂ ਹੋਵੇਗਾ। ਦਰਸ਼ਕ ਆਪਣੀ ਪਤਨੀ, ਮਾਂ, ਭੈਣ, ਪਿਤਾ, ਭਰਾ, ਬੱਚਿਆਂ ਸਭ ਨੂੰ ਸਿਨੇਮਾਘਰ ਵਿਚ ਲਿਜਾਣ 'ਚ ਮਾਣ ਮਹਿਸੂਸ ਕਰਨਗੇ।Converted from Satluj to Uni


About The Author

sunita

sunita is content editor at Punjab Kesari