'ਮੁਕਲਾਵਾ' ਦੇ ਪ੍ਰੋਮੋ : ਗੁਰਪ੍ਰੀਤ ਘੁੱਗੀ ਦੀ ਵਿਚੋਲਗੀ ਤੇ ਸੋਨਮ-ਐਮੀ ਦਾ ਪਿਆਰ

5/14/2019 3:45:03 PM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਪੰਜਾਬੀ ਫਿਲਮ 'ਮੁਕਲਾਵਾ' ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਏ ਦਿਨ ਇਹ ਫਿਲਮ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦਈਏ ਕਿ 24 ਮਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਫਿਲਮ 'ਮੁਕਲਾਵਾ' 'ਚ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਦੇਖਣ ਨੂੰ ਮਿਲੇਗੀ। ਹਾਲ ਹੀ 'ਚ ਫਿਲਮ ਦੇ ਡਾਇਲਾਗ ਪ੍ਰੋਮੋ ਰਿਲੀਜ਼ ਹੋਏ ਹਨ। 2 ਦਿਨ ਪਹਿਲਾ ਰਿਲੀਜ਼ ਹੋਏ ਪ੍ਰੋਮੋ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਇਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#Muklawa dialogue promo @ammyvirk @sonambajwa @karamjitanmol @ghuggigurpreet @drishtiigarewal9 Releasing worldwide on 24th May

A post shared by White Hill Music (@whitehillmusic) on May 11, 2019 at 5:52am PDT


ਇਸ ਤੋਂ ਇਲਾਵਾ ਦੂਜੇ ਡਾਇਲਾਗ ਪ੍ਰੋਮੋ 'ਚ ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਦੀ ਪਰਿਵਾਰ ਨਾਲ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਮੋ 'ਚ ਗੁਰਪ੍ਰੀਤ ਘੁੱਗੀ ਵਿਚੋਲਗੀ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#Muklawa Dialogue Promo 3 @ammyvirk @sonambajwa @drishtiigarewal9 @karamjitanmol @ghuggigurpreet @officialbnsharma Muklawa releasing on 24th May

A post shared by White Hill Music (@whitehillmusic) on May 13, 2019 at 8:54am PDT


ਦੱਸਣਯੋਗ ਹੈ ਕਿ 'ਮੁਕਲਾਵਾ' ਫਿਲਮ 'ਚ ਪਿਆਰ, ਸਤਿਕਾਰ, ਤਕਰਾਰ ਨੂੰ ਬੇਹੱਦ ਹੀ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਇਸ ਫਿਲਮ ਸੋਨਮ ਬਾਜਵਾ ਤੇ ਐਮੀ ਵਿਰਕ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਵਰਗੇ ਪੰਜਾਬੀ ਸਿਤਾਰੇ ਨਜ਼ਰ ਆਉਣਗੇ। 'ਵ੍ਹਾਈਟ ਹਿੱਲ ਸੂਟਡੀਓ' ਦੇ ਬੈਨਰ ਹੇਠ ਤਿਆਰ ਹੋਈ ਇਸ ਫਿਲਮ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News