ਮੁੜ ਬਣੇਗੀ ਪੰਜਾਬੀ ਫਿਲਮ ''ਨਾਨਕ ਨਾਮ ਜਹਾਜ਼ ਹੈ''

Thursday, July 11, 2019 3:02 PM

ਜਲੰਧਰ(ਬਿਊਰੋ) - ਜੇਕਰ ਪੰਜਾਬੀ ਫਿਲਮਾਂ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਇਕ ਫਿਲਮ ਸਾਡੇ ਜਹਿਨ 'ਚ ਘਰ ਕਰ ਜਾਂਦੀ ਹੈ।ਉਹ ਫਿਲਮ ਹੈ 'ਨਾਨਕ ਨਾਮ ਜਹਾਜ਼ ਹੈ'। 1969 ਨੂੰ ਤਕਰੀਬਨ 50 ਸਾਲ ਪਹਿਲਾ ਬਣੀ ਇਸ ਫਿਲਮ ਨੇ ਪੰਜਾਬੀ ਸਿਨੇਮਾ 'ਚ ਇਕ ਨਵਾਂ ਇਤਿਹਾਸ ਸਿਰਜਿਆ ਸੀ। ਪੰਜਾਬੀ ਸਿਨੇਮਾ ਦੀ ਇਹ ਬਹੁ-ਚਰਚਿਤ ਫਿਲਮ ਮੁੜ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।

PunjabKesari
ਦੱਸ ਦਈਏ ਕਿ 'ਨਾਨਕ ਨਾਮ ਜਹਾਜ਼ ਹੈ' ਨਾਂ ਦੀ ਇਹ ਫਿਲਮ ਦੁਬਾਰਾ ਇਸੇ ਹੀ ਨਾਂ ਹੇਠ ਬਣਾਈ ਜਾ ਰਹੀ ਹੈ।ਇਸ ਫਿਲਮ ਨਾਲ ਜੁੜੇ ਰਤਨ ਔਲਖ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਮਾਨ ਸਿੰਘ ਦੀਪ ਵੱਲੋਂ ਪ੍ਰੋਡਿਊਸ ਕਰਨਗੇ।'ਨਾਨਕ ਨਾਮ ਜਹਾਜ਼ ਹੈ' ਫਿਲਮ ਨੂੰ ਕਲਿਆਨੀ ਸਿੰਘ ਦੁਆਰਾ ਲਿਖਿਆ ਤੇ ਡਾਇਰੈਕਟ ਕੀਤਾ ਜਾਵੇਗਾ।

PunjabKesari
ਦੱਸਣਯੋਗ ਹੈ ਕਿ ਫਿਲਮ ਦੇ ਕਲਾਕਾਰਾਂ ਬਾਰੇ ਅਜੇ ਕੋਈ ਵੀ ਅਧਿਕਾਰਿਤ ਅਨਾਊਂਸਮੈਂਟ ਨਹੀਂ ਹੋਈ ਪਰ ਜਲਦ ਹੀ ਇਹ ਫਿਲਮ ਫਲੋਰ 'ਤੇ ਜਾਵੇਗੀ। ਫਿਲਮ ਦੇ ਸੰਗੀਤ 'ਤੇ ਕੰਮ ਚੱਲ ਰਿਹਾ ਹੈ। 'ਨਾਨਲ ਨਾਮ ਜਹਾਜ਼ ਹੈ' ਨਾਂ ਦੀ ਇਸ ਫਿਲਮ ਦਾ 50 ਸਾਲ ਬਾਅਦ ਦੁਬਾਰਾ ਬਣਨਾ ਪੰਜਾਬੀ ਸਿਨੇਮਾ ਲਈ ਮਾਣ ਵਾਲੀ ਗੱਲ ਹੋਵੇਗੀ। ਫਿਲਮ ਦੀ ਕਹਾਣੀ ਪਰਿਵਾਰਿਕ ਤੇ ਸਭਿਆਚਾਰਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਹੋਵੇਗੀ ।


About The Author

Lakhan

Lakhan is content editor at Punjab Kesari