Movie Review : 'ਕਰੀਬ ਕਰੀਬ ਸਿੰਗਲ'

11/10/2017 2:51:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਫਿਲਮ 'ਕਰੀਬ ਕਰੀਬ ਸਿੰਗਲ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦਾ ਨਿਰਦੇਸ਼ਨ ਤਨੁਜਾ ਚੰਦਰਾ ਕਰ ਰਹੇ ਹਨ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਰਫਾਨ ਖਾਨ, ਪਾਰਵਥੀ, ਨਿਧੀ ਜੋਸ਼ੀ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਫਿਲਮ ਦੀ ਕਹਾਣੀ ਜਯਾ (ਪਾਰਵਥੀ) ਅਤੇ ਯੋਗੀ (ਇਰਫਾਨ ਖਾਨ) ਦੀ ਹੈ। ਜਯਾ ਦੇ ਪਤੀ ਆਰਮੀ 'ਚ ਸਨ ਅਤੇ ਉਨ੍ਹਾਂ ਦਾ ਦੇਹਾਂਤ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਸਿੰਗਲ ਲਾਈਫ ਬਤੀਤ ਕਰ ਰਹੀ ਹੈ। ਉੱਥੇ ਹੀ ਯੋਗੀ ਪੂਰੀ ਤਰ੍ਹਾਂ ਨਾਲ ਸਿੰਗਲ ਹਨ ਜਿਨ੍ਹਾਂ ਦੀ ਜ਼ਿੰਦਗੀ 'ਚ ਸਮੇਂ ਦੇ ਨਾਲ-ਨਾਲ 3 ਵੱਖ-ਵੱਖ ਗਰਲਫਰੈਂਡ ਬਣਦੀਆਂ ਹਨ। ਜਯਾ ਅਤੇ ਯੋਗੀ ਇਕ ਇੰਟਰਨੈੱਟ ਐਪ ਰਾਹੀਂ ਮੁਲਾਕਾਤ ਕਰਦੇ ਹਨ। ਮੁਲਾਕਾਤ ਤੋਂ ਬਾਅਦ ਯੋਗੀ ਦੀ ਪਿਛਲੀ ਗਰਲਫਰੈਂਡ ਨੂੰ ਮਿਲਣ ਲਈ ਇਨ੍ਹਾਂ ਦਾ ਸਫਰ ਸ਼ੁਰੂ ਹੋ ਜਾਂਦਾ ਹੈ। ਵੱਖ-ਵੱਖ ਜਗ੍ਹਾ ਜਿਵੇਂ ਰਿਸ਼ੀਕੇਸ਼, ਰਾਜਸਥਾਨ, ਗੰਗਟੋਕ ਹੁੰਦੇ ਹੋਏ ਇਹ ਯਾਤਰਾ ਕਾਫੀ ਦਿਲਚਸਪ ਹੋ ਜਾਂਦੀ ਹੈ। ਹੁਣ ਕੀ  ਯੋਗੀ ਅਤੇ ਜਯਾ ਵੀ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਹਨ? ਇਸ ਸਫਰ ਦਾ ਅੰਤ ਕੀ ਹੁੰਦਾ ਹੈ? ਇਸਦਾ ਪਤਾ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਕਮਜ਼ੋਰ ਕੜੀਆਂ
ਫਿਲਮ ਦੇ ਗੀਤ ਰਿਲੀਜ਼ ਤੋਂ ਪਹਿਲਾਂ ਹਿੱਟ ਨਹੀਂ ਹੋਏ ਹਨ। ਫਿਲਮ 'ਚ ਇੰਟਰਵਲ ਤੋਂ ਬਾਅਦ ਦਾ ਹਿੱਸਾ ਥੋੜਾ ਹੋਰ ਜ਼ਿਆਦਾ ਐਡੀਟ ਕੀਤਾ ਜਾਂਦਾ ਤਾਂ ਫਿਲਮ ਕਾਫੀ ਬਿਹਤਰ ਹੁੰਦੀ। ਇਸ ਫਿਲਮ ਦਾ ਅੰਤ ਸ਼ੁੱਧ ਹਿੰਦੀ ਫਿਲਮਾਂ ਵਰਗਾ ਨਹੀਂ ਹੈ ਜਿਸ ਕਰਕੇ ਸਾਇਦ ਸਭ ਨੂੰ ਪਸੰਦ ਨਾ ਆਵੇ। ਸਕ੍ਰੀਨ ਪਲੇਅ ਨੂੰ ਹੋਰ ਜ਼ਿਆਦਾ ਬਿਹਤਰ ਕੀਤਾ ਜਾਂਦਾ ਤਾਂ ਫਿਲਮ ਹੋਰ ਜ਼ਿਆਦਾ ਸਫਲ ਹੋ ਸਕਦੀ ਸੀ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 20 ਕਰੋੜ ਦਾ ਹੈ ਅਤੇ ਇਸ ਫਿਲਮ ਨੂੰ 1000 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਫਿਲਮ ਆਪਣੇ ਓਪਨਿੰਗ ਵੀਕੈਂਡ 'ਤੇ ਕਿੰਨੀ ਕਮਾਈ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News