B''Day : ਚੰਦਨ ਪਾਊਡਰ ਦੇ ਵਿਗਿਆਪਨ ਨੇ ਬਦਲੀ ਸੀ ਆਰ. ਮਾਧਵਨ ਦੀ ਜ਼ਿੰਦਗੀ

6/1/2018 2:19:27 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਰ ਮਾਧਵਨ ਦਾ ਜਨਮ 1 ਜੂਨ, 1970 ਨੂੰ ਜਮਸ਼ੇਦਪੁਰ 'ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਰੰਗਾਨਾਥਨ ਮਾਧਵਨ ਹੈ ਜਿਸ 'ਚ 'ਰੰਗਨਾਥਨ' ਉਨ੍ਹਾਂ ਦੇ ਪਿਤਾ ਦਾ ਨਾਂ ਹੈ। ਮਾਧਵਨ ਨੂੰ ਭਾਰਤ 'ਚ 'ਮੈਡੀ ਭਾਈ', 'ਮੈਡੀ ਪਾਜੀ', 'ਮੈਡੀ ਭਾਈਜਾਨ',  'ਮੈਡੀ ਸਰ' ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

PunjabKesari
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਧਵਨ ਨੇ ਇਕ ਅਧਿਆਪਕ ਦੇ ਤੌਰ 'ਤੇ ਕੋਹਲਾਪੁਰ 'ਚ ਕੰਮ ਕੀਤਾ ਅਤੇ ਮੁੰਬਈ ਦੇ ਕੇ. ਸੀ. ਕਾਲਜ ਤੋਂ ਪਬਲਿਕ ਸਪੀਕਿੰਗ 'ਚ ਪੋਸਟ ਗ੍ਰੈਜੂਏਸ਼ਨ ਕੀਤੀ। ਮਾਧਵਨ ਦੇ 12 ਸਾਲ ਦੇ ਬੇਟੇ ਵੇਦਾਂਤ ਨੇ ਸਵਿਮਿੰਗ ਚੈਪੀਅਨਸ਼ਿੱਪ 'ਚ ਭਾਰਤ ਨੂੰ ਕਾਂਸੀ ਤਮਗਾ ਜਿਤਾਇਆ ਸੀ।

PunjabKesari
ਮਾਧਵਨ ਨੇ ਮੁੰਬਈ 'ਚ ਪੜ੍ਹਾਈ ਕਰਨ ਦੌਰਾਨ ਆਪਣਾ ਇਕ ਪੋਰਟਫੋਲਿਓ ਬਣਾ ਕੇ ਮਾਡਲਿੰਗ ਏਜੰਸੀ ਨੂੰ ਦਿੱਤਾ। ਮਾਧਵਨ ਨੇ 1996 ਦੀ ਸ਼ੁਰੂਆਤ 'ਚ ਚੰਦਨ ਪਾਊਡਰ ਦਾ ਵਿਗਿਆਪਨ ਕੀਤਾ ਸੀ ਜਿਸ ਤੋਂ ਬਾਅਦ ਮਸ਼ਹੂਰ ਨਿਰਦੇਸ਼ਕ ਮਣੀ ਰਤਨਮ ਦੀ ਫਿਲਮ 'ਈਰੂਵਰ' ਲਈ ਸਕ੍ਰੀਨ ਟੈਸਟ ਦਿੱਤਾ। ਹਾਲਾਂਕਿ ਮਣੀ ਰਤਨਮ ਨੇ ਇਸ ਫਿਲਮ ਲਈ ਉਨ੍ਹਾਂ ਦੀ ਚੋਣ ਨਹੀਂ ਕੀਤੀ ਪਰ ਬਾਅਦ 'ਚ ਮਾਧਵਨ ਨੇ ਮਣੀ ਰਤਨਮ ਨਾਲ ਕਈ ਫਿਲਮਾਂ ਕੀਤੀਆਂ ਜਿਸ 'ਚੋਂ ਇਕ 'ਗੁਰੂ' ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਮਾਧਵਨ ਨੇ 'ਬਣੇਗੀ ਅਪਨੀ ਬਾਤ', 'ਤੋਲ ਮੋਲ ਕੇ ਬੋਲ' ਅਤੇ 'ਘਰ ਜਮਾਈ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ।

PunjabKesari
ਮਾਧਵਨ ਨੇ 2001 'ਚ ਰਿਲੀਜ਼ ਹੋਈ ਤਾਮਿਲ ਫਿਲਮ 'ਮਿਨਾਲੇ' 'ਚ ਸਾਊਥ ਦੀ ਅਦਾਕਾਰਾ ਰੀਮਾ ਸੇਨ ਨਾਲ ਕੰਮ ਕੀਤਾ। ਇਹ ਫਿਲਮ ਨਿਰਦੇਸ਼ਕ ਮੇਨਨ ਦੀ ਡੈਬਿਊ ਫਿਲਮ ਸੀ ਅਤੇ ਬਾਅਦ 'ਚ ਇਸ ਫਿਲਮ ਦਾ ਹਿੰਦੀ ਰੀਮੇਕ ਬਣਿਆ 'ਰਹਿਣਾ ਹੈ ਤੇਰੇ ਦਿਲ ਮੇ'। ਜਿਸ 'ਚ ਫਿਰ ਮਾਧਵਨ ਲੀਡ ਕਿਰਦਾਰ 'ਚ ਨਜ਼ਰ ਆਏ ਅਤੇ ਉਨ੍ਹਾਂ ਨਾਲ ਦੀਆ ਮਿਰਜ਼ਾ ਅਤੇ ਸੈਫ ਅਲੀ ਖਾਨ ਅਹਿਮ ਭੂਮਿਕਾ 'ਚ ਦਿਖਾਈ ਦਿੱਤੇ ਸਨ।

PunjabKesari

ਇਸ ਤੋਂ ਇਲਾਵਾ ਮਾਧਵਨ 'ਰੰਗ ਦੇ ਬਸੰਤੀ', '3 ਈਡੀਅਟਸ', 'ਤਨੂ ਵੈਡਸ ਮਨੂ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾ ਚੁੱਕੇ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News