ਫਿਲਮ ਰਿਵਿਊ : ਪੁਨਰਜਨਮ ਦੇ ਰਿਸ਼ਤੇ ''ਚ ਉਲਝੀ ''ਰਾਬਤਾ'' ਦੀ ਕਹਾਣੀ

6/9/2017 3:47:19 PM

ਮੁੰਬਈ— ਨਿਰਦੇਸ਼ਕ ਦਿਨੇਸ਼ ਵਿਜਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ 'ਰਾਬਤਾ' ਅੱਜ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕ੍ਰਿਤੀ ਸੈਨਨ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ
ਕਹਾਣੀ
ਫਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਸ਼ਿਵ ਸ਼ੰਕਰ (ਸੁਸ਼ਾਂਤ ਸਿੰਘ ਰਾਜਪੂਤ) ਦੇ ਪਰਿਵਾਰ ਵਾਲੇ ਉਸਨੂੰ ਏਅਰਪੋਰਟ 'ਤੇ ਛੱਡਣ ਆਉਂਦੇ ਹਨ ਕਿਉਂਕਿ ਉਨ੍ਹਾਂ ਦੀ ਜੋਬ ਇਕ ਬੈਂਕ 'ਚ ਲੱਗੀ ਹੁੰਦੀ ਹੈ। ਫਲਰਟ ਕਰਨ 'ਚ ਨੰਬਰ 1 ਸ਼ਿਵ ਦੀ ਮੁਲਾਕਾਤ ਚਾਕਲੇਟ ਸਟੋਰ 'ਤੇ ਸਾਇਰਾ ਸਿੰਘ (ਕ੍ਰਿਤੀ ਸੈਨਨ) ਨਾਲ ਹੁੰਦੀ ਹੈ। ਇਸ ਗਲਬਾਤ ਦੌਰਾਨ ਹੀ ਇਹ ਸਿਲਸਿਲਾ ਸਟੋਰ ਤੋਂ ਸ਼ੁਰੂ ਹੋ ਕੇ ਬੈਡਰੂਮ ਤਕ ਪਹੁੰਚਦਾ ਹੈ ਪਰ ਫਲਰਟ ਨਾਲ ਸ਼ੁਰੂ ਹੋਈ ਇਹ ਕਹਾਣੀ ਪਿਆਰ 'ਚ ਬਦਲ ਜਾਂਦੀ ਹੈ ਪਰ ਇਕ ਦਿਨ ਪਾਰਟੀ ਕਰਦੇ ਹੋਏ ਦੋਵਾਂ ਦਾ ਸਾਹਮਣਾ ਬਿਜਨਸਮੈਨ ਜਾਕਿਰ ਮਰਚੈਂਟ ਨਾਲ ਹੁੰਦੀ ਹੈ ਜਿਸ 'ਚ ਇਨ੍ਹਾਂ ਦੋਵਾਂ ਦਾ ਪਿਛਲੇ ਜਨਮ ਦਾ ਨਾਂਤਾਂ ਹੁੰਦਾ ਹੈ। ਕਹਾਣੀ ਫਲੈਸ਼ ਬੈਕ 'ਚ ਜਾਂਦੀ ਹੈ।
ਕਿਉਂ ਦੇਖ ਸਕਦੇ ਹਨ ਇਹ ਫਿਲਮ
ਸੁਸ਼ਾਂਤ ਸਿੰਘ ਰਾਜਪੂਤ ਨੇ ਪ੍ਰੇਜ਼ੇਂਟ ਅਤੇ ਪਾਸਟ ਦੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ ਅਤੇ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿੰਨੀ ਮਿਹਨਤ ਇਸ ਤਿਆਰੀ 'ਚ ਲੱਗੀ ਹੋਵੇਗੀ। ਉੱਥੇ ਆਪਣੀਆਂ ਪਿਛਲੀਆਂ ਫਿਲਮਾਂ ਤੋਂ ਕਾਫੀ ਬਿਹਤਰ ਅਦਾਕਾਰੀ ਕ੍ਰਿਤੀ ਸੇਨਨ ਅਦਾਕਾਰਾ ਕਰਦੀ ਹੋਈ ਦਿਖਾਈ ਦਿੱਤੀ ਹੈ। ਰਾਜਕੁਮਾਰ ਰਾਓ ਦਾ ਲੁੱਕ ਕਮਾਲ ਦਾ ਹੈ ਪਰ ਉਨ੍ਹਾਂ ਨੂੰ ਜੇਕਰ ਸਾਫ ਜ਼ੁਬਾਨ 'ਚ ਗੱਲ ਕਰਦੇ ਦਿਖਾਇਆ ਜਾਂਦਾ ਤਾਂ ਕਿਰਦਾਰ ਹੋਰ ਵੀ ਦਿਲਚਸਪ ਲੱਗਦਾ। ਵਰੁਣ ਸ਼ਰਮਾ ਦੀ ਮੌਜੂਦਗੀ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਰਗੀਆਂ ਹੀ ਹਨ, ਕੁਝ ਵੱਖਰਾ ਨਹੀਂ ਹੈ।

ਕਮਜ਼ੋਰ ਕੜੀਆਂ
ਫਿਲਮ ਦੀ ਸ਼ੁਰੂਆਤ ਤਾਂ ਚੰਗੀ ਹੁੰਦੀ ਹੈ ਪਰ ਸਿਲਸਿਲੇਵਾਰ ਘਟਨਾਵਾਂ ਕਿਉਂ ਹੋ ਰਹੀਆਂ ਹਨ। ਇਸ ਦੇ ਪਿੱਛੇ ਕਿਉਂ, ਕਦੋਂ, ਕਿਵੇਂ ਹੋ ਰਿਹਾ ਹੈ। ਇਸ ਸਵਾਲ ਦਾ ਜਵਾਬ ਤੁਹਾਨੂੰ ਮਿਲ ਸਕੇਗਾ। ਇੰਟਰਵਲ ਤੋਂ ਬਾਅਦ ਜਦੋਂ ਕਹਾਣੀ ਫਲੈਸ਼ਬੈਕ 'ਚ ਜਾਂਦੀ ਹੈ ਤਾਂ ਉਸ ਸਮੇਂ ਵੀ ਕਹਾਣੀ 'ਚ ਵੱਖਰੀ ਹੀ ਉਲਝਣ ਰਹਿੰਦੀ ਹੈ। ਖਾਸਤੌਰ ਤੋਂ ਉਸ ਦੌਰ ਦੇ ਕਿਰਦਾਰਾਂ ਦੀ ਗੱਲਬਾਤ ਕਰਨ ਸਟਾਈਲ ਕਾਫੀ ਉਝਲਣ 'ਚ ਪਾਉਂਦੀ ਹੈ, ਜਿਸ ਨੂੰ ਕਾਫੀ ਧਿਆਨ ਨਾਲ ਸੁਣਨਾ ਪੈਂਦਾ ਹੈ। ਇਨ੍ਹਾਂ ਕਿਰਦਾਰਾਂ ਨੂੰ ਹੋਰ ਵੀ ਬੇਹਤਰੀਨ ਤਰੀਕੇ ਨਾਲ ਸਜਾਇਆ ਜਾ ਸਕਦਾ ਸੀ। ਫਿਲਮ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਮੇਕਰ ਬਣਨਾ ਕੁਝ ਹੋਰ ਚਾਹੁੰਦਾ ਸੀ ਪਰ ਬਣਦੇ-ਬਣਦੇ ਕੁਝ ਹੋਰ ਹੀ ਬਣ ਗਿਆ, ਜਿਸ ਕਾਰਨ ਸਕ੍ਰੀਨ ਪਲੇਅ 'ਤੇ ਕੰਮ ਕਰਨ ਦੀ ਵਿਸ਼ੇਸ਼ ਜ਼ਰੂਰਤ ਸੀ। ਕਹਾਣੀ ਸ਼ਹਿਰ ਦੇ ਟਾਪੂ 'ਤੇ ਪਹੁੰਚਦੀ ਹੈ। ਟਾਪੂ ਤੋਂ ਸਮੁੰਦਰ ਦੀਆਂ ਕਈ ਘਟਨਾਵਾਂ ਘਟਦੀਆਂ ਹਨ। ਇਹ ਸਭ ਕੁਝ ਬਹੁਤ ਹੀ ਕਾਲਪਨਿਕ ਲੱਗਦਾ ਹੈ ਅਤੇ 21ਵੀਂ ਸਦੀ 'ਚ ਬਹੁਤ ਬੀ ਬਣਾਵਟੀ ਸੀ।

ਬਾਕਸ ਆਫਿਸ
ਫਿਲਮ ਦਾ ਬਜ਼ਟ ਲਗਭਗ 55 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਨਾਲ ਹੀ ਇਸ ਨੂੰ ਭਾਰਤ 'ਚ 1500 ਤੋਂ ਵੱਧ ਅਤੇ ਵਿਦੇਸ਼ 'ਚ 330 ਸਕ੍ਰੀਨਜ਼ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੇਨਨ ਵਰਗੀ ਸਟਾਰ ਕਾਸਟ ਦੇ ਕਾਰਨ ਫਿਲਮ ਨੂੰ ਬੰਪਰ ਓਪਨਿੰਗ ਮਿਲਣ ਦੀ ਸੰਭਾਵਨਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News