B'Day : ਪਲੇਨ 'ਚ ਏਅਰ ਹੋਸਟੇਸ ਨਾਲ ਕਰ ਬੈਠ ਸਨ ਪਿਆਰ, ਪੁਲਸ ਦੀ ਨੌਕਰੀ ਛੱਡ ਬਣ ਗਏ ਅਭਿਨੇਤਾ

10/8/2017 5:39:12 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ 'ਜਾਨੀ' ਰਾਜਕੁਮਾਰ ਦਾ ਅੱਜ ਜਨਮਦਿਨ ਹੈ। ਪਰਦੇ 'ਤੇ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾ ਚੁੱਕੇ ਰਾਜਕੁਮਾਰ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਰਾਜਕੁਮਾਰ ਦਾ ਜਨਮ 8 ਅਕਤੂਬਰ 1926 ਨੂੰ ਬਲੂਚੀਸਤਾਨ (ਪਾਕਿਸਤਾਨ) ਦੇ ਕਸ਼ਮੀਰੀ ਪੰਡਿਤ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ ਕੁਲਭੂਸ਼ਣ ਪੰਡਿਤ ਸੀ ਅਤੇ ਕਰੀਬੀ ਲੋਕ ਪਿਆਰ ਨਾਲ 'ਜਾਨੀ' ਦੇ ਨਾਂ ਨਾਲ ਬੁਲਾਉਂਦੇ ਸਨ। ਗਲੇ ਦੇ ਕੈਂਸਰ ਦੀ ਵਜ੍ਹਾ ਕਰਕੇ 1996 ਨੂੰ ਦਿਹਾਂਤ ਹੋ ਗਿਆ।

PunjabKesari
ਰਾਜਕੁਮਾਰ 1940 'ਚ ਮੁੰਬਈ ਆ ਗਏ ਅਤੇ ਉੱਥੇ ਪੁਲਸ 'ਚ ਸਭ-ਇੰਸਪੈਕਟਰ ਦੀ ਨੋਕਰੀ ਕਰਨ ਲੱਗੇ। ਰਾਜਕੁਮਾਰ ਮੁੰਬਈ ਦੇ ਜਿਸ ਥਾਣੇ 'ਚ ਡਿਊਟੀ ਕਰਦੇ ਸਨ, ਉੱਥੇ ਅਕਸਰ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਇਕ ਵਾਰ ਪੁਲਸ ਥਾਨੇ 'ਚ ਨਿਰਮਾਤਾ ਬਲਦੇਵ ਦੁਬੇ ਕਿਸੇ ਜ਼ਰੂਰੀ ਕੰਮ ਲਈ ਆਏ ਹੋਏ ਸੀ। ਉੱਥੇ ਹੀ ਉਹ ਰਾਜਕੁਮਾਰ ਦੀ ਗੱਲਬਾਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਫਿਲਮ 'ਚ ਆਉਣ ਦਾ ਆਫਰ ਦੇ ਦਿੱਤਾ। ਇਸ ਆਫਰ ਨੂੰ ਸਵਿਕਾਰ ਕਰਦੇ ਹੋਏ ਰਾਜਕੁਮਾਰ ਨੇ ਜਲਦ ਹੀ ਨੋਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਫਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

PunjabKesari

ਇਕ ਵਾਰ ਸਫਰ ਦੌਰਾਨ ਰਾਜਕੁਮਾਰ ਦੀ ਮੁਲਾਕਾਤ ਜੇਨਿਫਰ ਨਾਲ ਹੋਈ ਜੋ ਇਕ ਫਲਾਈਟ ਅਟੈਂਡੈਟ ਸੀ। ਬਾਅਦ 'ਚ ਰਾਜਕੁਮਾਰ ਨੇ ਜੇਨਿਫਰ ਨਾਲ ਵਿਆਹ ਕਰ ਲਿਆ ਅਤੇ ਜੇਨਿਫਰ ਨੇ ਆਪਣਾ ਨਾਂ ਬਦਲ ਕੇ 'ਗਾਇਤਰੀ' ਰੱਖ ਲਿਆ। ਦੋਵਾਂ ਦੇ ਤਿੰਨ ਬੱਚੇ ਹਨ। ਉਨ੍ਹਾਂ ਦੇ ਬੇਟਿਆਂ ਦਾ ਨਾਂ ਪੁਰੂ ਰਾਜਕੁਮਾਰ, ਪਾਣਿਨੀ ਰਾਜਕੁਮਾਰ ਅਤੇ 1 ਬੇਟੀ ਵਾਸਤਵਿਕਤਾ ਰਾਜਕੁਮਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News