Movie Review " ''ਰਾਜ਼ੀ''

5/11/2018 2:16:37 PM

ਮੁੰਬਈ (ਬਿਊਰੋ)— ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰਾਜ਼ੀ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਆਲੀਆ ਭੱਟ, ਵਿੱਕੀ ਕੌਸ਼ਲ, ਰਜਿਤ ਕਪੂਰ, ਜੈਦੀਪ ਅਮਲਾਵਤ, ਅਮ੍ਰਿਤਾ  ਖਾਨਵਿਲਕਰ, ਸੋਨੀ ਰਾਜ਼ਦਾਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ ਏ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਕਸ਼ਮੀਰ ਦੇ ਰਹਿਣ ਵਾਲੇ ਹਿਦਾਇਤ ਖਾਨ (ਰਜਿਤ ਕਪੂਰ) ਅਤੇ ਉਸਦੀ ਬੇਗਮ ਤੇਜ਼ੀ (ਸੋਨੀ ਰਾਜ਼ਦਾਨ) ਤੋਂ ਸ਼ੁਰੂ ਹੁੰਦੀ ਹੈ, ਜਿਸ ਦੀ ਬੇਟੀ ਸਹਿਮਤ (ਆਲੀਆ ਭੱਟ) ਦਿੱਲੀ 'ਚ ਪੜ੍ਹਾਈ ਕਰਦੀ ਹੈ। ਭਾਰਤ ਦੇ ਜਾਸੂਸੀ ਟ੍ਰੇਨਿੰਗ ਦੇ ਹੈੱਡ ਖਾਲਿਦ ਮੀਰ (ਜੈਦੀਪ ਅਹਲਾਵਤ) ਹਿਦਾਇਤ ਦਾ ਬਹੁਤ ਚੰਗਾ ਦੋਸਤ ਹੈ। ਹਿਦਾਇਤ ਦਾ ਨਾਂ ਖੂਫੀਆ ਜਾਣਕਾਰੀ ਨੂੰ ਸਹੀ ਸਮੇਂ 'ਤੇ ਦੇਸ਼ ਦੀ ਸੁਰੱਖਿਆ ਲਈ ਸਹੀ ਜਗ੍ਹਾ ਪਹੁੰਚਾਉਣਾ ਹੈ। ਇਸ ਦੌਰਾਨ ਹੀ ਕੁਝ ਅਜਿਹਾ ਹੁੰਦਾ ਹੈ, ਜਿਸ ਕਾਰਨ ਸਹਿਮਤ ਦਾ ਵਿਆਹ ਪਾਕਿਸਤਾਨ ਦੇ ਆਰਮੀ ਅਫਸਰ ਦੇ ਛੋਟੇ ਬੇਟੇ ਇਕਬਾਲ ਸੈਯਦ (ਵਿੱਕੀ ਕੌਸ਼ਲ) ਨਾਲ ਹੁੰਦਾ ਹੈ। ਇਸ ਤੋਂ ਬਾਅਦ ਜਦੋਂ ਸਹਿਮਤ ਪਾਕਿਸਤਾਨ ਪਹੁੰਚਦੀ ਹੈ ਤਾਂ ਕਈ ਪਾਕਿਸਤਾਨ ਦਸਤਾਵੇਜ ਅਤੇ ਖੂਫੀਆ ਜਾਣਕਾਰੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਤੱਕ ਪਹੁੰਚਾਉਂਦੀ ਹੈ। ਇਸ ਦੌਰਾਨ ਹੀ ਫਿਲਮ 'ਚ ਕਈ ਟਵਿਟਸ ਅਤੇ ਮੋੜ ਆਉਂਦੇ ਹਨ। ਫਿਲਮ 'ਚ ਭਾਰਤ-ਪਾਕਿਸਤਾਨ ਵਿਚਕਾਰ ਹੋਏ 1971 ਦੇ ਯੁੱਧ ਬਾਰੇ ਬਹੁਤ ਵੱਡਾ ਖੁਲਾਸਾ ਹੁੰਦਾ ਹੈ। ਇਕ ਪਾਸੇ ਸਹਿਮਤ ਪਾਕਿਸਤਾਨ ਪਰਿਵਾਰ ਦੀ ਨੂੰਹ ਤਾਂ ਦੂਜੇ ਪਾਸੇ ਭਾਰਤ ਦੀ ਬੇਟੀ ਹੈ। ਅੰਤ ਕੀ ਹੁੰਦਾ ਹੈ। ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਉਝੰ ਤਾਂ ਹਰਿੰਦਰ ਸਿੱਕਾ ਦੇ ਨਾਵਲ 'ਕਾਲਿੰਗ ਸਹਿਮਤ' 'ਤੇ ਆਧਾਰਿਤ ਹੈ ਪਰ ਜਿਸ ਤਰ੍ਹਾਂ ਇਸ ਦਾ ਸਕ੍ਰੀਨਪਲੇਅ ਅਤੇ ਘਟਨਾਵਾਂ ਦਿਖਾਈਆਂ ਗਈਆਂ ਹਨ, ਉਹ ਕਾਬਿਲ-ਏ-ਤਾਰੀਫ ਹਨ। ਇਸ ਤਰ੍ਹਾਂ ਦੀ ਕਹਾਣੀ ਨੂੰ ਪੇਸ਼ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਪਰ ਮੇਘਨਾ ਨੇ ਆਪਣੀ ਜ਼ਬਰਦਸਤ ਡਾਇਰੈਕਸ਼ਨ ਨਾਲ ਇਸ ਨੂੰ ਕਾਫੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ 'ਚ ਜਾਸੂਸੀ ਕੋਡ ਨੂੰ ਬਹੁਤ ਹੀ ਬਾਰੀਕੀ ਢੰਗ ਨਾਲ ਦਿਖਾਇਆ ਗਿਆ ਹੈ। ਫਿਲਮ 'ਚ 70 ਦੇ ਦਹਾਕੇ ਦੀਆਂ ਚੀਜਾਂ ਨੂੰ ਭਾਰਤ ਦੇ ਕਸ਼ਮੀਰ ਅਤੇ ਪਾਕਿਸਤਾਨ ਦੇ ਇਲਾਕਿਆਂ ਨੂੰ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਉੱਥੇ ਹੀ ਫਿਲਮ 'ਚ 70 ਦੇ ਦਹਾਕੇ ਦੇ ਕਸ਼ਮੀਰ ਅਤੇ ਪਾਕਿਸਤਾਨ ਦੇ ਇਲਾਕਿਆਂ ਨੂੰ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਫਿਲਮ ਦੇ ਡਿਜੀਟਲ ਰਾਈਟਸ ਅਤੇ ਸੈਟੇਲਾਈਟ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ, ਜਿਸ ਵਜ੍ਹਾ ਇਹ ਫਿਲਮ ਮੁਨਾਫੇ ਦਾ ਸੌਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News